ਅਸ਼ੋਕ ਵਰਮਾ
ਮਾਨਸਾ, 26 ਮਈ 2020 - ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋ ਨਹਿਰੂ ਯੂਵਾ ਕੇਂਦਰਾਂ ਰਾਂਹੀ ਕੋਰੋਨਾ ਅਤੇ ਹੋਰ ਕੁਦਰਤੀ ਆਫਤਾਂ ਵਿੱਚ ਸੇਵਾਵਾਂ ਲੈਣ ਲਈ ਵਲੰਟੀਅਰ ਦਾ ਡਾਟਾ ਆਨ ਲਾਈਨ ਫੀਡ ਕੀਤਾ ਜਾ ਰਿਹਾ ਹੈ ।ਨਹਿਰੂ ਯੁਵਾ ਕੇਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਨਹਿਰੂ ਯੁਵਾ ਕੇਦਰ ਮਾਨਸਾ ਨਾਲ ਸਬੰੰਧਤ ਬਲਾਕ ਪੱਧਰ ਤੇ ਕੰਮ ਕਰ ਰਹੇ ਨੈਸ਼ਨਲ ਯੁਵਾ ਵਲੰਟੀਅਰ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋ ਹਰ ਵਲੰਟੀਅਰ ਨੂੰ ਇੱਕ ਹਜਾਰ ਵਲੰਟੀਅਰ ਭਰਤੀ ਕਰਨ ਦਾ ਟੀਚਾ ਦਿੱਤਾ ਗਿਆ ਹੈ।
ਸਮੂਹ ਵਲੰਟੀਅਰਾਂ ਨੇ ਹੁਣ ਤੱਕ ਦਸ ਹਜਾਰ ਤੋ ਉਪਰ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਕਿ ਭਾਰਤ ਸਰਕਾਰ ਨੂੰ ਭੇਜੀ ਜਾ ਚੱਕੀ ਹੈ। ਉਹਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਸਿੱਖਿਆ ਵਿਭਾਗ ਵੱਲੋ ਕਰਵਾਏ ਗਈ ਆਨ ਲਾਈਨ ਪੇਟਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਜਲਦੀ ਹੀ ਇਨਾਮ ਅਤੇ ਪ੍ਰਸੰਸਾ ਪੱਤਰ ਦਿੱਤੇ ਜਾਣਗੇ।
ਘੰਡ ਨੇ ਕਿਹਾ ਕਿ ਲੋਕਾਂ ਨੂੰ ਮਾਸਕ ਪਹਿਨਣ, ਸਮੇ-ਸਮੇ ਤੇ ਹੱਥ ਧੋਣ ਦੀ ਜਾਣਕਾਰੀ ਦੇਣ , ਡਾਕਟਰ ਪੈਰਾ ਮੈਡੀਕਲ ਸਟਾਫ,ਪੁਲੀਸ ਮੁਲਾਜਮ,ਸਫਾਈ ਸੇਵਕ ਅਤੇ ਕੋਵਿਡ 2019 ਵਿੱਚ ਕੰਮ ਕਰ ਰਹੇ ਸਮੂਹ ਕੋਰੋਨਾ ਯੋਧਿਆਂ ਨੂੰ ਮਾਣ ਸਨਮਾਨ ਦੇਣ ਲਈ ਸਟਿਕੱਰ ਅਤੇ ਫਲੈਕਸ ਤਿਆਰ ਕੀਤੇ ਗਏ ਹਨ।ਸ਼੍ਰੀ ਘੰਡ ਨੇ ਦੱਸਿਆ ਕਿ ਕਲੱਬ ਆਪਣੇ ਪੱਧਰ ਤੇ ਵੀ ਪਿੰਡਾਂ ਵਿੱਚ ਕੰਧਾਂ ਤੇ ਕੋਰੋਨਾ ਸਬੰਧੀ ਨਾਹਰੇ ਲਿਖ ਰਹੇ ਹਨ।
ਘੰਡ ਨੇ ਅੱਜ ਵਲੰਟੀਅਰਾਂ ਨੂੰ ਪਿੰਡਾਂ ਵਿੱਚ ਲਾਉਣ ਲਈ ਫਲੈਕਸ ਅਤੇ ਸਟਿੱਕਰ ਦੇ ਕੇ ਵੀ ਰਵਾਨਾ ਕੀਤਾ। ਮੀਟਿੰਗ ਵਿੱਚ ਸ਼ਾਮਲ ਵਲੰਟੀਅਰ ਸੁਖਵਿੰਦਰ ਸਿੰਘ ਚਕੇਰੀਆਂ ਲੱਡੂ ਸਿੰਘ ਬਲਾਕ ਮਾਨਸਾ,ਜਸਪਾਲ ਸਿੰਘ ਅਕਲੀਆ ਅਤੇ ਲਵਪ੍ਰੀਤ ਕੋਰ ਬੁਰਜ ਝੱਬਰ ਬਲਾਕ ਭੀਖੀ,ਦੇਵਿੰਦਰ ਸਿੰਘ ਅਤੇ ਸ਼ੀਤਲ ਕੌਰ ਬਲਾਕ ਝੁਨੀਰ ਆਦਿ ਨੇ ਦੱਸਿਆ ਕਿ ਕਈ ਕਲੱਬਾਂ ਕਰਫਿਊ ਦੇ ਸਮੇ ਤੋਂ ਹੀ ਪਿੰਡਾਂ ਵਿੱਚ ਲੋੜਵੰਦਾਂ ਨੂੰ ਖਾਣਾ ਮਹੁੱਈਆਂ ਕਰਵਾ ਰਹੀਆਂ ਅਤੇ ਮਾਸਕ ਵੰਡਣ ਤੋਂ ਇਲਾਵਾ ਕਰੋਨਾ ਯੋਧਿਆਂ ਦਾ ਸਨਮਾਨ ਵੀ ਕਰ ਰਹੀਆ ਹਨ।