ਰਜਨੀਸ਼ ਸਰੀਨ
- 481ਵੀਂ ਜਯੰਤੀ ਤੇ ਮਹਾਰਾਣਾ ਪ੍ਰਤਾਪ ਫਾਊਂਡੇਸ਼ਨ, ਯੂਕੇ ਵੱਲੋਂ ਚਰਚਾ ਆਯੋਜਿਤ
ਰੂਪਨਗਰ, 26 ਮਈ 2020 - ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਮਹਾਰਾਣਾ ਪ੍ਰਤਾਪ ਪੂਰੇ ਭਾਰਤ ਲਈ ਪ੍ਰੇਰਣਾ ਦੇ ਸਰੋਤ ਹਨ, ਜਿਨ੍ਹਾਂ ਕਿਸੇ ਸੂਬੇ ਜਾਂ ਵਰਗ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਉਹ ਬਹਾਦੁਰੀ, ਵੀਰਤਾ, ਤਿਆਗ ਤੇ ਬਲਿਦਾਨ ਦੇ ਪ੍ਰਤੀਕ ਮਹਾਰਾਣਾ ਪ੍ਰਤਾਪ ਦੀ 481ਵੀਂ ਜਯੰਤੀ ਮੌਕੇ ਮਹਾਰਾਣਾ ਪ੍ਰਤਾਪ ਫਾਉਂਡੇਸ਼ਨ, ਯੂਕੇ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਚ ਆਯੋਜਿਤ ਚਰਚਾ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਤਿਵਾੜੀ ਦੇ ਜੋਰ ਦਿੰਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਇਸ ਦੇਸ਼ ਦੇ ਕਰੋੜਾਂ ਲੋਕਾਂ ਲਈ ਪ੍ਰੇਰਣਾ ਦੇ ਸਰੋਤ ਹਨ। ਜਿਨ੍ਹਾਂ ਕਿਸੇ ਜਾਤ, ਵਰਗ ਜਾਂ ਸੂਬੇ ਤੱਕ ਸੀਮਤ ਨੇ ਕੀਤਾ ਜਾ ਸਕਦਾ। ਉਨ੍ਹਾਂ ਖੁਲਾਸਾ ਕੀਤਾ ਕਿ ਮਹਾਰਾਣਾ ਪ੍ਰਤਾਪ ਦੇ ਸਮੇਂ ਦਾ ਦੌਰ ਸੰਮਤੀ ਯੁੱਗ ਦਾ ਸੀ। ਜਦੋਂ ਪੰਜਾਬ, ਰਾਜਸਥਾਨ ਤੋਂ ਹੋ ਕੇ ਹਮਲਾਵਾਰ ਦਿੱਲੀ ਪਹੁੰਚਦੇ ਸਨ ਅਤੇ ਕਈ ਰਾਜੇ ਉਨ੍ਹਾਂ ਨਾਲ ਸਮਝੌਤੇ ਕਰ ਲੈਂਦੇ ਸਨ।
ਪਰ ਮਹਾਰਾਣਾ ਪ੍ਰਤਾਪ ਨੇ ਆਪਣੇ ਆਤਮ ਸਨਮਾਨ, ਵੀਰਤਾ, ਬਹਾਦੁਰੀ ਦਾ ਪ੍ਰਦਰਸ਼ਨ ਕਰਦਿਆਂ ਇਨ੍ਹਾਂ ਹਮਲਾਵਰਾਂ ਦਾ ਮੁਕਾਬਲਾ ਕੀਤਾ। ਬਾਵਜੂਦ ਇਸਦੇ ਕਿ ਉਹ ਉਨ੍ਹਾਂ ਤੋਂ ਸੈਨਾ, ਸਾਧਨਾਂ, ਸਮਤਾ ਅਤੇ ਗਠਜੋੜ ਚ ਜ਼ਿਆਦਾ ਮਜ਼ਬੂਤ ਸਨ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਬਹਾਦਰਾਂ ਵੱਲੋਂ ਹੀ ਲਿਖਿਆ ਜਾਂਦਾ ਹੈ। ਇਸੇ ਕਾਰਨ ਅਸੀਂ ਕਰੀਬ 500 ਸਾਲਾਂ ਬਾਅਦ ਕੋਰੋਨਾ ਦੀ ਮਹਾਂਮਾਰੀ ਦੇ ਵਿਚਾਲੇ ਉਨ੍ਹਾਂ ਯਾਦ ਕਰਨ ਲਈ ਵਰਚੁਅਲ ਤਰੀਕੇ ਨਾਲ ਇਕੱਠੇ ਹੋਏ ਹਾਂ। ਉਨ੍ਹਾਂ ਮਹਾਰਾਣਾ ਪ੍ਰਤਾਪ ਫਾਊਂਡੇਸ਼ਨ, ਯੂਕੇ ਦਾ ਧੰਨਵਾਦ ਕੀਤਾ।
ਇਸ ਦੌਰਾਨ ਮੈਂਬਰ ਰਾਜ ਸਭਾ ਦੀਪੇਂਦਰ ਹੁੱਡਾ, ਐੱਮ.ਪੀ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਗੁਜਰਾਤ ਦੇ ਸਾਬਕਾ ਸੀ.ਐੱਲ.ਪੀ ਲੀਡਰ ਸ਼ਕਤੀ ਸਿੰਘ ਗੋਹਿਲ, ਯੂਥ ਕਾਂਗਰਸ ਦੇ ਸੂਬਾ ਬੁਲਾਰੇ ਸ਼ਾਂਤਨੂੰ ਚੌਹਾਨ, ਐਮ.ਐਲ.ਏ ਮੀਨਾ ਕੰਵਰ, ਚੰਦਰਜੀਤ ਰਨਾਵਤ, ਸੁਰਜੀਤ ਢਾਕਾ ਯੂਕੇ, ਹਨਵੰਤ ਸਿੰਘ ਰਾਜਪੁਰੋਹਿਤ ਯੂਕੇ ਵੀ ਮੌਜੂਦ ਰਹੇ।