← ਪਿਛੇ ਪਰਤੋ
ਯੂ. ਕੇ. ਗੁਰੂ ਘਰ 'ਤੇ ਹੋਏ ਹਮਲੇ 'ਚ ਹੋਇਆ ਹਜ਼ਾਰਾਂ ਪੌਂਡ ਦਾ ਨੁਕਸਾਨ, ਦੋਸ਼ੀ ਕਾਬੂ ਇੰਗਲੀਡ, 26 ਮਈ, 2020 : ਯੂ. ਕੇ ਦੇ ਡਰਬੀ ਸ਼ਹਿਰ ਵਿਚ ਸਥਿਤ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ 'ਤੇ ਹਮਲੇ ਦੌਰਾਨ ਹਜ਼ਾਰਾਂ ਪੌਂਡ ਦਾ ਨੁਕਸਾਨ ਹੋਇਆ ਹੈ ਤੇ ਇਸ ਹਮਲੇ ਦਾ ਦੋਸ਼ੀ ਕਾਬੂ ਕਰ ਲਿਆ ਗਿਆ ਹੈ। ਪੁਲਿਸਮ ੁਤਾਬਕ ਹਮਲਾਵਰ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਵੜ੍ਹ ਕੇ ਕਾਫੀ ਭੰਨ ਤੋੜ ਕੀਤੀ ਤੇ ਵੱਡਾ ਨੁਕਸਾਨ ਹੋਇਆ। ਹਮਲਾਵਰ ਪਾਕਿਸਤਾਨੀ ਮੂਲ ਦਾ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੁਰਦੁਆਰਾ ਸਾਹਿਬ ਦੀ ਕੰਧ 'ਤੇ ਕਸ਼ਮੀਰੀ ਲੋਕਾਂ ਦੀ ਮਦਦ ਲਈ ਕੋਈ ਸੰਦੇਸ਼ ਲਿਖਿਆ ਹੋਇਟਾ ਸੀ। ਸੂਤਰਾਂ ਮੁਤਾਬਕ ਇਸ ਗੁਰਦੁਆਰਾ ਸਾਹਿਬ ਨਾਲ ਵੱਡੀ ਗਿਣਤੀ ਵਿਚ ਸੰਗਤ ਜੁੜੀ ਹੋਈ ਹੈ ਤੇ ਤਕਰੀਬਨ ਰੋਜ਼ਾਨਾ ਇਥੇ ਪੰਜ ਸੌ ਤੋਂ ਵੱਧ ਲੋਕ ਲੰਗਰ ਛਕਦੇ ਹਨ। ਗੁਰਦੁਆਰਾ ਸਾਹਿਬ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਸੋਮਵਾਰ ਸਵੇਰੇ 6.00 ਕੁ ਵਜੇ ਇਕ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਇਆ ਹੈ ਤੇ ਉਸ ਨੇ ਹਜ਼ਾਰਾਂ ਪੌਂਡ ਦਾ ਨੁਕਸਾਨ ਕਰ ਦਿੱਤਾ। ਹਮਲੇ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
Total Responses : 189