ਫਿਰੋਜ਼ਪੁਰ,26 ਮਈ 2020 ਫਿਰੋਜ਼ਪੁਰ ਸਦਰ ਦੇ ਅਧੀਨ ਆਉਂਦੀ ਰੇਲਵੇ ਕਾਲੋਨੀ ਪਿੰਡ ਲੂਥੜ ਵਿਖੇ ਚਾਚੇ ਭਤੀਜੇ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ 5 ਵਿਅਕਤੀਆਂ ਖਿਲਾਫ ਠ324, 323, 506, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੂਰਜ ਰਾਮ ਪੁੱਤਰ ਰਾਮਜਤਨ ਵਾਸੀ ਪਿੰਡ ਲੂਥੜ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਭਤੀਜੀ ਪੂਨਮ ਰਾਣੀ ਨੂੰ ਵਿਨੈ ਪੁੱਤਰ ਕਿਸ਼ੋਰ ਵਾਸੀ ਖਾਈ ਫੇਮੇਕੀ ਭਜਾ ਕੇ ਲੈ ਗਿਆ ਸੀ ਤੇ ਦੋਸ਼ੀ ਪੂਨਮ ਰਾਣੀ ਦਾ ਵਿਨੈ ਨਾਲ ਜਬਰਦਸਤੀ ਵਿਆਹ ਕਰਵਾਉਣਾ ਚਾਹੁੰਦੇ ਸਨ। ਸੂਰਜ ਨੇ ਦੋਸ਼ ਲਗਾਇਆ ਹੈ ਕਿ ਇਸੇ ਰੰਜ਼ਿਸ਼ ਦੇ ਚੱਲਦਿਆਂ ਦੋਸ਼ੀਆਂ ਸਾਜਨ ਵਾਸੀ ਖਾਈ ਫੇਮੇਕੀ, ਮੋਦੀ ਪੁੱਦੀ ਫੁੰਮਣ, ਨਰਿੰਦਰ, ਕਰਨ ਪੁੱਤਰ ਸੁਰਜੀਤ ਅਤੇ ਸਤਪਾਲ ਪੁੱਤਰ ਅਯਾਤ ਨੇ ਬੀਤੀ 20 ਮਈ 2020 ਦੀ ਸ਼ਾਮ ਨੂੰ ਹਮਮਸ਼ਵਰਾ ਹੋ ਕੇ ਉਸ ਦੀ ਅਤੇ ਉਸ ਦੇ ਭਤੀਜੇ ਮੁਕੇਸ਼ ਕੁਮਾਰ ਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ ਹਨ। ਸੂਰਜ ਰਾਮ ਨੇ ਦੋਸ਼ ਲਗਾਇਆ ਹੈ ਕਿ ਉਕਤ ਦੋਸ਼ੀਆਂ ਨੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਹਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।