← ਪਿਛੇ ਪਰਤੋ
ਕੁਲਵੰਤ ਸਿੰਘ ਬੱਬੂ
ਘਨੌਰ, 26 ਮਈ 2020 - ਥਾਣਾ ਮੁਖੀ ਸੁਖਵਿੰਦਰ ਸਿੰਘ ਥਾਣਾ ਘਨੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਰਵਾਣਾ ਬਰਾਂਚ ਸਰਾਲਾ ਹੈੱਡ ਦੇ ਨੇੜੇ ਝਾੜੀਆਂ ਵਿੱਚ ਇੱਕ ਲਾਸ਼ ਫਸੀ ਹੋਈ ਹੈ। ਪੁਲਿਸ ਨੇ ਮੌਕੇ 'ਤੇ ਜਾ ਕੇ ਨਹਿਰ ਵਿੱਚੋਂ ਲਾਸ਼ ਨੂੰ ਕੱਢਿਆ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਇੱਕ ਔਰਤ ਦੀ ਹੈ ਜਿਸ ਦੀ ਉਮਰ ਕਰੀਬ 35 ਸਾਲ ਦੀ ਹੈ ਕੱਦ ਲਗਭਗ 5 ਫੁੱਟ 5 ਇੰਚ ,ਰੰਗ ਗੋਰਾ ਨੱਕ ਵਿੱਚ ਨੱਥਲੀ ਪੈਰਾਂ ਵਿੱਚ ਚੁੱਟਕਿਆ ਅਤੇ ਨੇਲ ਪਾਲਿਸ ਲੱਗੀ ਹੋਈ ਹੈ। ਲਾਸ਼ ਨੂੰ 72 ਘੰਟੇ ਲਈ ਸ਼ਨਾਖਤ ਕਰਨ ਵਾਸਤੇ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।
Total Responses : 188