ਚੰਡੀਗੜ੍ਹ, 26 ਮਈ 2020 - ਚੰਡੀਗੜ੍ਹ ਵਿੱਚ ਮੰਗਲਵਾਰ ਨੂੰ 12 ਨਵੇਂ ਪਾਜ਼ੀਟਿਵ ਕੇਸਾਂ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਣਤੀ 278 ਹੋ ਗਈ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਮੀਡੀਆ ਬੁਲੇਟਿਨ ਅਨੁਸਾਰ ਕੱਲ੍ਹ ਦੇਰ ਸ਼ਾਮ 9 ਮਾਮਲੇ ਪਾਜ਼ਿਟਿਵ ਦੱਸੇ ਗਏ ਹਨ ਜਦੋਂ ਕਿ ਅੱਜ ਸਵੇਰੇ 3 ਤਾਜ਼ਾ ਮਾਮਲੇ ਸਾਹਮਣੇ ਆਏ। ਸਾਰੇ ਨਵੇਂ ਕੇਸ ਬਾਪੂ ਧਾਮ ਕਲੋਨੀ ਦੇ ਹੀ ਹਨ।
ਇਹ ਵੀ ਕਿਹਾ ਗਿਆ ਹੈ ਕਿ 3 ਦਿਨਾਂ ਦੇ ਬੱਚੇ ਦੇ ਪਰਿਵਾਰਕ ਮੈਂਬਰ (ਜਿਸ ਦੀ ਬੀਤੇ ਦਿਨੀਂ ਪੀਜੀਆਈ 'ਚ ਮੌਤ ਹੋ ਗਈ ਸੀ ਅਤੇ ਜਿਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ) ਦੇ ਕੋਰੋਨਾ ਟੈਸਟ ਨੈਗੇਟਿਵ ਆਏ ਹਨ।