ਜੀ ਐਸ ਪੰਨੂ
ਪਟਿਆਲਾ, 26 ਮਈ 2020 - ਪੱਤਰਕਾਰ ਜਗਤਾਰ ਸਿੰਘ ਮਾਹਲਾ ਦੀ ਭੈਣ ਦਾ ਉਸਦੇ ਸੋਹਰੇ ਪਰਿਵਾਰ ਵੱਲੋਂ ਪਿਛਲੇ ਦਿਨੀਂ ਫਾਂਹਾ ਦੇ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅਜਨਾਲਾ ਪੁਲਿਸ ਪੱਤਰਕਾਰ ਸਾਥੀ ਨੂੰ ਖੱਜਲ ਖੁਆਰ ਕਰ ਰਹੀ ਹੈ ਕਾਤਲਾਂ ਨੂੰ ਫ਼ੜ ਨਹੀਂ ਰਹੀ ਹੈ। ਕੇਸ ਵੀ ਕਤਲ 302 ਦੀ ਬਜਾਏ 306 ਦਾ ਬਣਾਇਆ ਹੈ।
ਇਸ ਸਬੰਧੀ ਸਮੂੰਹ ਪੱਤਰਕਾਰ ਭਾਈਚਾਰੇ ਵੱਲੋਂ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ ਕਿ ਜੇਕਰ ਐਤਵਾਰ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੋਮਵਾਰ ਨੂੰ ਪੁਲਿਸ ਥਾਣਾ ਅਜਨਾਲਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਸਾਡੀ ਸਮੂੰਹ ਸਮਾਜਸੇਵੀ ਜੱਥੇਬੰਦੀਆਂ ਤੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਜਾਦੀ ਹੈ ਕਿ ਮਿਤੀ 27-5-2020 ਦਿਨ ਬੁੱਧਵਾਰ ਨੂੰ ਸਵੇਰੇ 11ਵਜੇ ਪੁਲਿਸ ਥਾਣਾ ਅਜਨਾਲਾ ਸਾਹਮਣੇ ਧਰਨਾ ਲਗਾਇਆ ਜਾਵੇਗਾ।
ਸਮਾਜਸੇਵੀ ਜੱਥੇਬੰਦੀਆਂ, ਪੱਤਰਕਾਰ ਹਿਤੈਸ਼ੀ ਜੱਥੇਬੰਦੀਆਂ ਤੇ ਪੱਤਰਕਾਰ ਹਿਤੈਸ਼ੀ ਵੀਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਪੱਤਰਕਾਰ ਸਾਥੀ ਨੂੰ ਇਨਸਾਫ਼ ਦਿਵਾਉਣ ਲਈ ਅਵਾਜ਼ ਬੁਲੰਦ ਕੀਤੀ ਜਾਵੇ ।