← ਪਿਛੇ ਪਰਤੋ
ਅਸ਼ਵਨੀ ਸ਼ਰਮਾ
ਗੜ੍ਹਸੰਕਰ, 27 ਮਈ 2020 - ਬੀਤ ਖੇਤਰ ਦੇ ਪਿੰਡ ਬਸੀ ਬਸਤੀ (ਖੁਰਾਲਗੜ੍ਹ) ਵਿਖੇ ਇੱਕ ਵਿਅਕਤੀ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸੁਭਾਸ਼ ਚੰਦਰ (36) ਪੁੱਤਰ ਸੰਤੋਖ ਰਾਮ ਵਾਸੀ ਪਿੰਡ ਬਸੀ ਬਸਤੀ (ਖੁਰਾਲਗੜ੍ਹ) ਨੇ ਮੰਗਲਵਾਰ ਰਾਤ ਨੂੰ ਘਰ ਵਿੱਚ ਹੀ ਫਾਹਾ ਲਗਾ ਲਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਚੌਂਕੀ ਇੰਚਾਰਜ ਬੀਣੇਵਾਲ ਸਤਵਿੰਦਰ ਸਿੰਘ ਐੱਸ ਆਈ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ। ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਉਰਮਿਲਾ ਦੇਵੀ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਕਬਜ਼ੇ ਵਿੱਚ ਲੈ ਲਈ ਗਈ। ਇਸ ਉਪਰੰਤ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।
Total Responses : 936