ਪੈਂਫਲਿਟ ਜਾਰੀ ਕਰਨ ਮੌਕੇ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਅਤੇ ਹੋਰ ਸਟਾਫ ਦੇ ਅਧਿਕਾਰੀ
ਜਗਦੀਸ਼ ਥਿੰਦ
ਫਾਜ਼ਿਲਕਾ 27 ਮਈ ;
ਦਫਤਰ ਸਿਵਲ ਸਰਜਨ ਫਾਜ਼ਿਲਕਾ ਵਿਖੇ ਕਹਿਰ ਦੀ ਗਰਮੀ ਨੂੰ ਧਿਆਨ ਵਿੱਚ ਰਖਦੇ ਹੋਏ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਆਮ ਲੋਕਾਂ ਨੂੰ ਗਰਮੀ ਤੇ ਲੂ ਤੋਂ ਬਚਾਉਣ ਲਈ ਇੱਕ ਪੈਂਫਲੇਟ ਕੀਤਾ ਜਾਰੀ ਕੀਤਾ ਗਿਆ ।
ਡਾ ਕਟਾਰੀਆ ਨੇ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅੱਜ ਜਦੋਂ ਤਾਪਮਾਨ 43° ਡਿਗਰੀ ਤੋਂ ਵੀ ਉੱਪਰ ਜਾ ਰਿਹਾ ਤਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ,ਲਸੀ ਅਤੇ ਹੋਰ ਤਰਲ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਧੁੱਪ ਵਿਚ ਜਾਣ ਤੋ ਬਚਿਆ ਜਾਵੇ, ਠੰਡੀ ਥਾਂ ਤੇ ਬੈਠਿਆ ਜਾਵੇ ਤੇ ਹਲਕੇ ਰੰਗ ਦੇ ਕਪੜੇ ਪਾਏ ਜਾਣ ।
ਡਾ ਕਟਾਰੀਆ ਨੇ ਲੂ ਲਗਣ ਦੇ ਲਛਣਾਂ ਬਾਰੇ ਦਸਦਿਆਂ ਕਿਹਾ ਕੇ ਗਰਮੀ ਕਰਕੇ ਪਿਤ ਹੋਣਾ ਜਾਂ ਚਕਰ ਆਉਣੇ, ਬਹੁਤਾ ਪਸੀਨਾ ਆਉਣਾ ਤੇ ਥਕਾਨ ਹੋਣਾ,ਸਿਰ ਦਰਦ ਤੇ ਉਲਟੀਆਂ ਆਉਣੀਆਂ,ਗਰਮੀ ਦੇ ਬਾਵਜ਼ੂਦ ਪਸੀਨਾ ਘਟ ਆਉਣਾ, ਲਾਲ ਗਰਮ ਤੇ ਖੁਸ਼ਕ ਚਮੜੀ ਦਾ ਹੋਣਾ, ਮਾਸਪੇਸ਼ੀਆਂ ਵਿੱਚ ਕਮਜ਼ੋਰੀ ਦਾ ਹੋਣਾ, ਚਕਰ ਆਉਣੇ ਆਦਿ ਲਛਣ ਹੋਣ ਤਾਂ ਫੌਰਨ ਨਜ਼ਦੀਕੀ ਸਿਹਤ ਕੇਂਦਰ ਨਾਲ ਰਾਬਤਾ ਕਾਇਮ ਕੀਤਾ ਜਾਵੇ।
ਇੱਸ ਮੌਕੇ ਤੇ ਜਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਬੱਚਿਆਂ, ਬਜ਼ੁਰਗਾ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਜਾਂ ਲੂ ਲਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਇਸ ਲਈ ਬਿਨਾ ਵਜਾ ਘਰੋਂ ਬਾਹਰ ਨਾ ਨਿਕਲਣਾ ਸਮਝਦਾਰੀ ਹੈ। ਉਹਨਾਂ ਨੇ ਕਿਹਾ ਕਿ ਬਾਹਰ ਨਿਕਲਣ ਵੇਲੇ ਮੂੰਹ ਸਿਰ ਢਕਿਆ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਡਾ. ਅਨੀਤਾ ਕਟਾਰੀਆ ਏ ਸੀ ਏਸ, ਡਾ. ਤਰਲੋਚਨ ਸਿੰਘ ਡੀ ਏਮ ਸੀ, ਡਾ. ਏਲਿਕਸ, ਸੁਖਵਿੰਦਰ ਕੌਰ ਡਿਪਟੀ ਮੀਡਿਆ ਅਫਸਰ ਹਾਜ਼ਰ ਸਨ।