ਜੀ ਐਸ ਪੰਨੂ
ਪਟਿਆਲਾ, 27 ਮਈ 2020 - ਪਟਿਆਲਾ ਜ਼ਿਲ੍ਹੇ ਤੋਂ ਕੋਵਿਡ ਜਾਂਚ ਲਈ ਭੇਜੇ 296 ਸੈਂਪਲਾ ਦੀ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 287 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਸੱਤ ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਰਾਜਪੁਰਾ ਦੇ ਗਰਗ ਕਲੋਨੀ ਦੀ ਰਹਿਣ ਵਾਲੀ 20 ਸਾਲਾ ਗਰਭਵਤੀ ਔਰਤ ਜੋ ਕੋਵਿਡ ਪਾਜ਼ੀਟਿਵ ਆਈ ਸੀ ਦੇ ਨੇੜੇ ਦੇ ਸੰਪਰਕ ਵਿਚ ਆਏ 6 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਜਿਹਨਾਂ ਵਿਚੋ ਪੰਜ ਕੋਵਿਡ ਪਾਜ਼ੀਟਿਵ ਆਏ ਹਨ। ਜਿਹਨਾਂ ਵਿਚ ਉਸਦਾ 24 ਸਾਲਾ ਪਤੀ, 2 ਸਾਲ ਦਾ ਪੁੱਤਰ, ਸੁੰਦਰ ਨਗਰ ਗਗਨ ਚੌਂਕ ਵਿਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ 33 ਸਾਲਾ ਯੁਵਕ, 23 ਸਾਲਾ ਔਰਤ ਅਤੇ ਇੱਕ ਸਾਲ ਦਾ ਲੜਕਾ ਵੀ ਸਾਮਲ ਹੈ ਇਸ ਤੋਂ ਇਲਾਵਾ ਨਾਭਾ ਦੀ ਬੈਂਕ ਕਲੋਨੀ ਵਿਚ ਰਹਿਣ ਵਾਲੀ 58 ਸਾਲਾ ਔਰਤ ਜੋ ਕਿ ਬੀਤੇ ਦਿਨੀ ਦਿੱਲੀ ਤੋਂ ਵਾਪਸ ਆਈ ਸੀ, ਦਾ ਬਾਹਰੀ ਰਾਜ ਤੋਂ ਆਉਣ ਕਾਰਨ ਕੋਵਿਡ ਜਾਂਚ ਲਈ ਲਿਆ ਸੈਂਪਲ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ।
ਪਟਿਆਲਾ ਸ਼ਹਿਰ ਦੇ ਫੈਕਟਰੀ ਏਰੀਆ ਦੀ ਰਹਿਣ ਵਾਲੀ 30 ਸਾਲਾ ਗਰਭਵਤੀ ਔਰਤ ਜੋ ਕਿ ਗਰਭ ਅਵਸਥਾ ਦੀ ਤਕਲੀਫ ਕਾਰਣ ਪਟਿਆਲਾ ਦੇ ਪ੍ਰਾਈਮ ਹਸਪਤਾਲ ਵਿਚ ਦਾਖਲ ਹੋਈ ਸੀ ਦਾ ਵੀ ਕੋਵਿਡ ਜਾਂਚ ਲਈ ਲਿਆ ਸੈਂਪਲ ਕੋਵਿਡ ਪਾਜ਼ੀਟਿਵ ਆਇਆ ਹੈ। ਪਾਜ਼ੀਟਿਵ ਆਏ ਇਹਨਾਂ ਸਾਰੇ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਰਾਹੀ ਪਾਜ਼ੀਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਘਰ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਕੀਤਾ ਜਾਵੇਗਾ।
ਪਾਜ਼ੀਟਿਵ ਆਏ ਇਹਨਾਂ ਸਾਰੇ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਜਲਦ ਹੀ ਭਾਲ ਕਰਕੇ ਉਹਨਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ। ਇਸ ਤਰ੍ਹਾਂ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਈਡਲਾਈਨਜ ਅਨੁਸਾਰ ਵਿਦੇਸ਼ਾ ਤੋਂ ਆਏ ਯਾਤਰੂ ਜੋ ਕਿ ਜਿਲ੍ਹਾ ਪ੍ਰਸ਼ਾਸਨ ਦਵਾਰਾ ਬਣਾਏ ਹੋਟਲਾਂ / ਗੁਰੂਦੁਆਰਾ ਸਾਹਿਬ ਵਿਚ ਏਕਾਂਤਵਾਸ ਵਿਚ ਰਹਿ ਰਹੇ ਹਨ ਅਤੇ ਜਿਹਨਾਂ ਦੇ ਕੋਵਿਡ ਜਾਂਚ ਲਈ ਲਏ ਸੈਂਪਲ ਨੈਗੇਟਿਵ ਆਏ ਹਨ ਉਹਨਾਂ ਨੂੰ ਸੱਤ ਦਿਨ ਸਰਕਾਰੀ ਏਕਾਂਤਵਾਸ ਵਿਚ ਰੱਖਣ ਤੋਂ ਬਾਅਦ ਆਪਣੇ ਘਰਾਂ ਵਿਚ ਭੇਜ ਕੇ ਅੱਗਲੇ ਸੱਤ ਦਿਨਾਂ ਲਈ ਘਰ ਵਿਚ ਹੀ ਏਕਾਂਤਵਾਸ ਵਿਚ ਰਹਿਣ ਲਈ ਕਿਹਾ ਜਾਵੇਗਾ।
ਅੱਜ ਵੀ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਵਿਦੇਸ਼ਾ ਤੋਂ ਆਏ ਸਰਕਾਰੀ ਏਕਾਂਤਵਾਸ ਵਿਚ ਰਹਿ ਰਹੇ 50 ਯਾਤਰੂਆਂ ਦੇ ਗਾਈਡਲਾਈਨਜ ਅਨੁਸਾਰ ਕੋਵਿਡ ਜਾਂਚ ਲਈ ਸੈਂਪਲ ਲਏ ਗਏ।ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 318 ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਰਾਜਪੁਰਾ ਦੇ ਸਤ ਨਰਾਇਣ ਮੰਦਰ ਦੇ ਨਜਦੀਕ ਰਹਿਣ ਵਾਲਾ 58 ਸਾਲਾ ਕੋਰੋਨਾ ਪਾਜ਼ੀਟਿਵ ਵਿਅਕਤੀ ਜੋ ਕਿ ਮੁਹਾਲੀ ਪ੍ਰਾਈਵੇਟ ਹਸਪਤਾਲ ਵਿਚ ਹੋਰ ਗੰਭੀਰ ਬਿਮਾਰੀਆਂ ਕਾਰਣ ਦਾਖਲ ਹੈ, ਉਸ ਦੀਆਂ ਵੀ ਕਰੋਨਾ ਜਾਂਚ ਸਬੰਧੀ ਦੋ ਰਿਪੋਰਟ ਲਗਾਤਾਰ ਨੈਗੇਟਿਵ ਆਉਣ ਕਾਰਣ ਹੁਣ ਉਹ ਕੋਰੋਨਾ ਤੋਂ ਠੀਕ ਹੋ ਗਿਆ ਹੈ ਪ੍ਰੰਤੂ ਕੁਝ ਹੋਰ ਗੰਭੀਰ ਬਿਮਾਰੀਆਂ ਕਾਰਣ ਉਹ ਮੁਹਾਲੀ ਦੇ ਹਸਪਤਾਲ ਵਿਚ ਅਜੇ ਵੀ ਜੇਰੇ ਇਲਾਜ ਹੈ। ਇਸ ਤਰ੍ਹਾਂ ਜ਼ਿਲ੍ਹੇ ਦੇ ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 102 ਹੋ ਗਈ ਹੈ। ਜਿਲ੍ਹੇ ਵਿਚ ਹੁਣ ਤੱਕ ਕੋਵਿਡ ਜਾਂਚ ਸਬੰਧੀ 4259 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 119 ਕੋਵਿਡ ਪਾਜ਼ੀਟਿਵ ਜੋ ਕਿ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹਨ, 3822 ਨੈਗੇਟਿਵ ਅਤੇ 318 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 15 ਹੈ।