ਕੈਨੇਡਾ: ਦੋ ਹਾਦਸਿਆਂ ਵਿਚ ਦੋ ਪੰਜਾਬੀ ਗੱਭਰੂਆਂ ਦੀ ਮੌਤ
ਸਰੀ, 28 ਮਈ 2020-ਕੈਨੇਡੀਅਨ ਪੰਜਾਬੀ ਭਾਈਚਾਰੇ ਬੀਤੇ ਦਿਨ ਦੋ ਬੜੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੌਰਾਨ ਦੋ ਪੰਜਾਬੀ ਗੱਭਰੂਆਂ ਦੀ ਮੌਤ ਹੋ ਗਈ।
ਪਹਿਲੀ ਘਟਨਾ ਬਰੈਂਪਟਨ ਨੇੜੇ ਹਾਈਵੇ 50 ਕੈਸਲਓਕ ਕਰੈਂਸਟ ਤੇ ਵਾਪਰੀ ਜਿੱਥੇ ਦੋ ਟਰੱਕਾਂ ਦੀ ਟੱਕਰ ਕਾਰਨ ਲੱਗੀ ਭਿਆਨਕ ਅੱਗ ਦੀ ਲਪੇਟ ਵਿਚ ਆ ਕੇ ਨੌਜਵਾਨ ਟਰੱਕ ਡਰਾਈਵਰ ਸੰਗਮਪ੍ਰੀਤ ਸਿੰਘ ਦੀ ਮੌਤ ਹੋ ਗਈ। 24 ਸਾਲਾ ਸੰਗਮਪ੍ਰੀਤ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਭਿੰਡੀ ਸੈਦਾਂ ਨਾਲ ਸਬੰਧਤ ਹਰਪਾਲ ਸਿੰਘ ਗਿੱਲ ਦਾ ਇਕਲੌਤਾ ਬੇਟਾ ਸੀ। ਉਸ ਨੂੰ ਕੈਨੇਡਾ ਆਇਆਂ ਕਰੀਬ ਢਾਈ ਸਾਲ ਹੋਏ ਅਤੇ ਅਜੇ ਪਿਛਲੇ ਸਾਲ ਹੀ ਉਸ ਦਾ ਵਿਆਹ ਹੋਇਆ ਸੀ।
ਦੂਜੀ ਘਟਨਾ ਸਰੀ ਟਰੱਕ ਕੰਪਨੀ ਸੀਪੀਐਕਸ ਦੇ ਯਾਰਡ ਵਿਚ ਵਾਪਰੀ। ਪਤਾ ਲੱਗਿਆ ਹੈ ਕਿ ਇੱਥੇ ਟ੍ਰੇਲਰ ਸ਼ੰਟਿੰਗ ਕਰਦੇ ਸਮੇਂ ਨੌਜਵਾਨ ਦਲਵਿੰਦਰ ਸਿੰਘ ਮੁੰਡੀ ਟਰੱਕ ਅਤੇ ਟ੍ਰੇਲਰ ਵਿਚਾਲੇ ਆ ਗਿਆ ਅਤੇ ਉਸ ਦੀ ਮੌਤ ਹੋ ਗਈ। 35 ਸਾਲਾ ਦਲਵਿੰਦਰ ਸਿੰਘ (ਡਿੰਪੀ) ਦਾ ਪਿਛੋਕੜ ਲੁਧਿਆਣਾ ਜ਼ਿਲੇ ਦੇ ਪਿੰਡ ਮੁੰਡੀਆਂ ਕਲਾਂ ਨਾਲ ਸੀ। ਉਹ ਆਪਣੇ ਪਿੱਛੇ ਇਕ ਬੇਟਾ, ਕੁਝ ਮਹੀਨਿਆਂ ਦੀ ਬੇਟੀ ਅਤੇ ਪਤਨੀ ਨੂੰ ਛੱਡ ਗਿਆ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com