ਕੈਨੇਡਾ: ਸਰੀ ਦੇ ਕਰਤਾਰ ਸਿੰਘ ਭੁੱਲਰ ਸਦੀਵੀ ਵਿਛੋੜਾ ਦੇ ਗਏ
ਹਰਦਮ ਮਾਨ
ਸਰੀ, 28 ਮਈ 2020- ਬ੍ਰਿਟਿਸ਼ ਆਰਮੀ ਅਤੇ ਪੁਲਿਸ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਕਰਤਾਰ ਸਿੰਘ ਭੁੱਲਰ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ। ਉਹ 107 ਸਾਲਾਂ ਦੇ ਸਨ। ਉਹਨਾਂ ਦਾ ਅੰਤਿਮ ਸੰਸਕਾਰ 31 ਮਈ, 2020 (ਐਤਵਾਰ) ਨੂੰ ਰਿਵਰ ਸਾਈਡ ਫਿਊਨਰਲ ਹੋਮ, ਡੈਲਟਾ ਵਿਖੇ ਬਾਦ ਦੁਪਹਿਰ 2 ਵਜੇ ਹੋਵੇਗਾ ਅਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ-ਡੈਲਟਾ ਵਿਖੇ ਹੋਵੇਗੀ।
ਕਰਤਾਰ ਸਿੰਘ ਭੁੱਲਰ ਦਾ ਜਨਮ 4 ਸਤੰਬਰ 1913 ਨੂੰ ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਪਿੰਡ ਭੁੱਲਰ ਵਿਖੇ ਹੋਇਆ। ਉਹ ਲੰਬਾ ਸਮਾਂ ਅਧਿਆਪਨ ਸੇਵਾ ਕਰਨ ਉਪਰੰਤ ਸੇਵਾਮੁਕਤ ਹੋਏ ਅਤੇ 1978 ਵਿਚ ਕੈਨੇਡਾ ਆ ਗਏ ਸਨ। ਭੁੱਲਰ ਆਪਣੇ ਪਿੱਛੇ ਦੋ ਪੁੱਤਰ ਤਰਲੋਕ ਸਿੰਘ ਭੁੱਲਰ (ਸਾਬਕਾ ਉਲੰਪੀਅਨ ਹਾਕੀ ਅੰਪਾਇਰ) ਤੇ ਅਮਰੀਕ ਸਿੰਘ ਭੁੱਲਰ ਅਤੇ ਦੋ ਧੀਆਂ ਸੁਰਿੰਦਰ ਕੌਰ ਐਡਮਿੰਟਨ ਤੇ ਮਹਿੰਦਰ ਕੌਰ ਸਮੇਤ ਪੰਜ ਪੀੜ੍ਹੀਆਂ ਦਾ ਵੱਡਾ ਪਰਿਵਾਰ ਛੱਡ ਗਏ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com