ਜੀ ਐਸ ਪੰਨੂ
ਪਟਿਆਲਾ, 28 ਮਈ 2020 - ਪਟਿਆਲਾ ਨਗਰ ਨਿਗਮ ਹੁਣ ਖ਼ੁਦ ਹੀ ਗੰਦਗੀ ਫੈਲਾਉਣ ਲੱਗ ਪਿਆ ਹੈ ਇਸ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਨਗਰ ਨਿਗਮ ਦੇ ਖਿਲਾਫ ਤਿੱਖੀ ਪ੍ਰਕਿਰਿਆ ਜ਼ਾਹਰ ਕੀਤੀ ਅਤੇ ਕਿਹਾ ਕਿ ਹੱਡਾ ਰੋੜੀ ਤੇ ਪਿਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਖੁਦ ਹੀ ਅੱਗ ਲਗਾ ਰਿਹਾ ਹੈ ਜਿਸ ਦੇ ਚੱਲਦਿਆਂ ਉੱਥੇ ਇਲਾਕਾ ਵਾਸੀਆਂ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ।
ਇੱਕ ਪਾਸੇ ਤਾਂ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਸਾਈਕਲ ਚਲਾ ਕੇ ਦਫਤਰ ਆਉਣ ਤੇ ਇਹ ਸੰਦੇਸ਼ ਦੇ ਰਹੇ ਹਨ ਕਿ ਉਹ ਵਾਤਾਵਰਨ ਬਚਾਉਣ ਲਈ ਇੱਕ ਵਡਮੁੱਲਾ ਉਪਰਾਲਾ ਕਰ ਰਹੇ ਹਨ ਪਰ ਉਥੇ ਹੀ ਦੂਜੇ ਪਾਸੇ ਨਗਰ ਨਿਗਮ ਵਲੋਂ ਹੱਡਾ ਰੋੜੀ ਤੇ ਲਗਾਈ ਜਾ ਰਹੀ ਅੱਗ ਇਸ ਦਾ ਸਾਫ਼ ਸਬੂਤ ਹੈ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਸਾਈਕਲ ਚਲਾ ਕੇ ਵਾਤਾਵਰਣ ਬਚਾਉਣ ਦਾ ਸਿਰਫ ਸਿਆਸੀ ਡਰਾਮਾ ਕਰ ਰਹੇ ਹਨ ਕਿਉਂਕਿ ਨਗਰ ਨਿਗਮ ਵੱਲੋਂ ਹੱਡਾ ਰੋੜੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਨੌਰੀ ਅੱਡਾ, ਤੇਜ ਬਾਗ ਕਲੋਨੀ, ਛੋਟਾ ਰਾਈ ਮਾਜਰਾ, ਵੱਡਾ ਰਾਈ ਮਾਜਰਾ ਗੰਗਾ, ਵਿਹਾਰ ਕਾਲੋਨੀ, ਮਾਰਕਲ ਕਾਲੋਨੀ, ਰੋੜੀ ਕੁੱਟ ਮੁਹੱਲਾ ਦੇ ਲੋਕ ਪ੍ਰੇਸ਼ਾਨ ਹਨ ਇੱਥੇ ਬਜ਼ੁਰਗ ਬੱਚੇ ਤੇ ਅਧੇੜੀ ਉਮਰ ਦੇ ਬਹੁਤ ਲੋਕ ਰਹਿੰਦੇ ਹਨ ਜੋਕਿ ਹੱਡਾ ਰੋੜੀ ਵਿੱਚੋਂ ਨਿਕਲਣ ਵਾਲੀ ਗੰਦਗੀ ਤੇ ਧੂੰਏ ਨਾਲ ਚਮੜੀ ਦੇ ਰੋਗ ਤੇ ਸਾਹ ਦੇ ਰੋਗਾਂ ਨਾਲ ਪੀੜਤ ਹੋ ਚੁੱਕੇ ਹਨ ਜੇਕਰ ਆਉਣ ਵਾਲੇ ਸਮੇਂ ਵਿਚ ਵੀ ਨਿਗਮ ਵੱਲੋਂ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਹਾਲਾਤ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦੇ ਹਨ।
ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਗਰ ਨਿਗਮ ਵੱਲੋਂ ਇੱਥੇ ਆਉਣ ਵਾਲੇ ਦਿਨਾਂ ਵਿੱਚ ਸਾਫ਼ ਸਫ਼ਾਈ ਦੇ ਪ੍ਰਬੰਧ ਮੁਕੰਮਲ ਨਾ ਕਰਵਾਏ ਗਏ ਤਾਂ ਆਮ ਆਦਮੀ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਵੱਲੋਂ ਨਗਰ ਨਿਗਮ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਜੰਡੂ, ਸੁਰਿੰਦਰ ਸਿੰਘ ਨੰਬਰਦਾਰ ਪ੍ਰਧਾਨ ਸਨੀ ਇਨਕਲੇਵ, ਦਵਿੰਦਰ ਜੰਡੂ ,ਵਿਕਰਮ ਸ਼ਰਮਾ, ਅਮਨ ਬਾਂਸਲ, ਗੁਰਸੇਵਕ, ਅੰਕਿਤ, ਲੱਕੀ ਸਿੰਘ, ਰਾਹੁਲ ਮੋਨੂੰ ਕੁਮਾਰ ਆਦਿ ਹਾਜ਼ਰ ਸਨ।