← ਪਿਛੇ ਪਰਤੋ
ਇਸਲਾਮਾਬਾਦ, 28 ਮਈ 2020 - ਪਾਕਿ ਮੀਡੀਆ ਰਿਪੋਰਟਾਂ ਦੇ ਅਨੁਸਾਰ ਕੋਰੋਨਾ ਵਾਇਰਸ ਦੇ ਕਾਰਨ ਤਿੰਨ ਪੱਤਰਕਾਰਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ 'ਚ 92 ਨਿਊਜ਼ ਟੈਲੀਵਿਜ਼ਨ ਦੇ ਸੀਨੀਅਰ ਪੱਤਰਕਾਰ ਫਖ਼ਰੂਦੀਨ ਸਈਦ ਸ਼ਾਮਲ ਹਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਸਈਦ ਤੋਂ ਬਿਨਾਂ ਬਰੌਡਕਾਸਟ ਜਰਨਲਿਸਟ ਮੁਹੰਮਦ ਅਸ਼ਫਾਕ ਅਤੇ ਹੁਮਾ ਜ਼ਫਰ ਉਰਦੂ ਨਿਊਜ਼ਕਾਸਟਰ ਆਫ ਰੇਡੀਓ ਪਾਕਿਸਤਾਨ ਦੀ ਮੌਤ ਵੀ ਕੋਰੋਨਾ ਵਾਇਰਸ ਦੇ ਕਾਰਨ ਹੋ ਗਈ ਹੈ।
Total Responses : 108