ਚੰਡੀਗੜ੍ਹ, ਮਈ 29 2020 - ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਪਾਣੀ ਦਿਨੋਂ ਦਿਨ ਹੇਠਾਂ ਚਲਿਆ ਜਾ ਰਿਹਾ ਹੈ ਅਤੇ ਸੂਬੇ ਦੇ 147 ਬਲਾਕਾਂ 'ਚੋਂ 100 ਬਲਾਕ ਡਾਰਕ ਜੋਨ 'ਚ ਚਲੇ ਗਏ ਹਨ ਇਸ ਤੋਂ ਬਿਨਾਂ ਕਈ ਅਣਚਾਹੀਆਂ ਅਤੇ ਹਾਨੀਕਾਰਨ ਗੈਸਾਂ ਨੇ ਵੀ ਸਾਡਾ ਵਾਤਾਵਰਣ ਨੁਕਸਾਨ ਕੇ ਰੱਖ ਦਿੱਤਾ ਹੈ ਅਜਿਹੇ 'ਚ ਲੇਬਰ ਦੀ ਘਾਟ ਤੋਂ ਬਚਣ ਲਈ ਅਤੇ ਪਾਣੀ ਦੀ ਵਰਤੋਂ ਘੱਟ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ ਅਤੇ ਜਿਸ ਨਾਲ ਲੇਬਰ ਦੀ ਘਾਟ ਅਤੇ ਵਾਧੂ ਸਪ੍ਰੇਹਾਂ ਤੋਂ ਵੀ ਬਚਿਆ ਜਾ ਸਕਦਾ ਹੈ ਪੜ੍ਹੋ ਕਿਵੇਂ ਕੀਤੀ ਜਾ ਸਕਦੀ ਹੈ ਝੋਨੇ ਦੀ ਸਿੱਧੀ ਬਿਜਾਈ...
ਕੋਰੋਨਾ ਵਾਇਰਸ ਨੇ ਨਾ ਸਿਰਫ ਲੋਕਾਂ ਦੇ ਕੰਮ ਕਾਰ ਰੋਕ ਕੇ ਰੱਖ ਦਿੱਤੇ ਹਨ ਸਗੋਂ ਲੋਕਾਂ ਲਈ ਘਰਾਂ 'ਚੋਂ ਵੀ ਨਿਕਲਣਾ ਔਖਾ ਹੋ ਗਿਆ ਹੈ। ਅਜਿਹੇ 'ਚ ਫੈਕਟਰੀਆਂ ਦੇ ਮਾਲਕਾਂ ਤੋਂ ਬਿਨਾਂ ਕਿਸਾਨ ਵੀ ਲੇਬਰ ਦੀ ਘਾਟ ਮਹਿਸੂਸ ਕਰ ਰਹੇ ਹਨ ਕਿਉਂਕਿ ਹਾੜੀ ਦੀ ਫਸਲ ਲਗਪਗ ਸਮਾਤਪ ਹੋ ਚੁੱਕੀ ਹੈ ਪਰ ਹੁਣ ਸਾਊਣੀ ਦੀ ਫਸਲ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਪਰ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ 'ਚ ਵਾਪਿਸ ਘਰਾਂ ਨੂੰ ਪਰਤ ਚੁੱਕੇ ਹਨ ਜਾਂ ਪਰਤ ਰਹੇ ਹਨ। ਅਜਿਹੇ 'ਚ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ।