ਫਿਰੋਜ਼ਪੁਰ 29 ਮਈ 2020 : ਫਿਰੋਜਪੁਰ ਛਾਉਣੀ ਦੇ ਬਜਾਰਾਂ ਤੇ ਘਰਾਂ ਵਿੱਚ ਪੰਜਾਬ ਬੀਜੇਪੀ ਪ੍ਰਧਾਨ, ਅਸਵਨੀ ਸ਼ਰਮਾ ਤੇ ਮੁੱਖੀ ਮਲਵਿੰਦਰ ਸਿੰਘ ਕੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੈਨੀ ਟਾਇਜਰ ਦੀਆ ਸ਼ੀਸੀਆਂ ਵੰਡੀਆਂ ਗਈਆਂ। ਪੂਰੇ ਦੇਸ਼ ਵਿਚ ਫੈਲੀ ਭਿਆਨਕ ਬਿਮਾਰੀ ਕੋਰੋਨਾ ਵਾਇਰਸ ਦੀ ਚੈਨ ਨੂੰ ਤੋੜਣ ਲਈ ਭਾਜਪਾ ਵੱਲੋਂ ਅੱਜ ਸੈਨੇਟਾਈਜ਼ਰ ਦੀਆਂ ਸ਼ੀਸ਼ੀਆਂ ਵੰਡੀਆਂ ਗਈਆਂ।
ਇਸ ਮੌਕੇ ਭਾਜਪਾ ਆਗੂਆਂ ਨੇ ਆਖਿਆ ਕਿ ਜੇਕਰ ਅਸੀਂ ਕੋਰੋਨਾ ਵਾਇਰਸ ਦੀ ਚੈਨ ਨੂੰ ਤੋੜਣਾ ਹੈ ਤਾਂ ਸਾਨੂੰ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਾਬਣ ਨਾਲ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ। ਇਸ ਮੌਕੇ ਭਾਜਪਾ ਆਗੂਆਂ ਨੇ ਲੋਕਾਂ ਨੂੰ ਕੋਰੋਨਾ ਸਬੰਧੀ ਸਰਕਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਪੰਜਾਬ ਭਾਜਪਾ ਲੀਗਲ ਸੈੱਲ ਦੇ ਜਨਰਲ ਸਕੱਤਰ ਅਸ਼ਵਨੀ ਧੀਂਗੜਾ ਐਡਵੋਕੇਟ, ਗੋਬਿੰਦ ਰਾਮ ਅਗਰਵਾਲ ਮੰਡਲ ਪ੍ਰਧਾਨ, ਜੋਰਾ ਸਿੰਘ ਐੱਮਸੀ, ਬ੍ਰਿਜ ਭੂਸ਼ਣ ਅਗਰਵਾਲ, ਸ਼ੁਸੀਲ ਗੁਪਤਾ, ਅਵਿਨਾਸ਼ ਗੁਪਤਾ, ਉਜਵਲ ਸ੍ਰੀਵਾਸਤਵ ਜਨਰਲ ਸਕੱਤਰ, ਡਾਕਟਰ ਕੁਲਭੂਸ਼ਣ ਸ਼ਰਮਾ, ਅਨੁਭਵ, ਜੌਹਰੀ ਯਾਦਵ ਅਸ਼ੋਕ ਗੁਪਤਾ ਹਾਜ਼ਰ ਸਨ।