- 8 ਵਿਅਕਤੀਆਂ ਸਮੇਤ 4-5 ਅਣਪਛਾਤਿਆਂ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ, 29 ਮਈ 2020 - ਫਿਰੋਜ਼ਪੁਰ ਦੇ ਪਿੰਡ ਮੰਝ ਵਾਲਾ ਵਿਖੇ ਪੁਲਿਸ ਪਾਰਟੀ 'ਤੇ ਹਮਲਾ ਕਰਨ ਅਤੇ ਸਰਕਾਰੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਥਾਣਾ ਮੱਖੂ ਦੀ ਪੁਲਿਸ ਨੇ 8 ਬਾਏ ਨੇਮ ਵਿਅਕਤੀਆਂ ਸਮੇਤ 4-5 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀਐੱਚਸੀ ਕੇਹਰ ਸਿੰਘ ਨੰਬਰ 6329 ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ 27 ਮਈ 2020 ਨੂੰ ਇਕ ਦਰਖਾਸਤ ਹੈਲਪਲਾਈਨ 112 ਵੱਲ ਸਰਬਜੀਤ ਕੌਰ ਪੁੱਤਰੀ ਦਾਰਾ ਸਿੰਘ ਵਾਸੀ ਮੰਝ ਵਾਲਾ ਬਰਖਿਲਾਫ ਦੋਸ਼ੀਆਂ ਮੌਸੂਲ ਥਾਣਾ ਹੋਈ ਸੀ। ਜਿਸ ਦੀ ਪੜਤਾਲ ਸਬੰਧੀ ਏਐੱਸਆਈ ਕਰਮਜੀਤ ਸਿੰਘ ਨੰਬਰ 1425 ਸਮੇਤ ਪੁਲਿਸ ਪਾਰਟੀ ਮੰਝ ਵਾਲਾ ਪਹੁੰਚੀ।
ਇਸ ਦੌਰਾਨ ਪੜਤਾਲ ਕਰਨ 'ਤੇ ਦੋਸ਼ੀਅਨ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਗੁਰਮੇਜ ਕੌਰ ਪਤਨੀ ਸਤਨਾਮ ਸਿੰਘ, ਪੰਮਾ ਪੁੱਤਰ ਪ੍ਰਿਤੀਪਾਲ ਸਿੰਘ, ਸੁੱਖਾ ਸਿੰਘ ਪੁੱਤਰ ਕਾਲਾ ਸਿੰਘ, ਪੰਮਾ ਪੁੱਤਰ ਉਜਾਗਰ ਸਿੰਘ, ਸਰਬਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਬੂਟਾ ਸਿੰਘ ਪੁੱਤਰ ਬੱਗਾ ਵਾਸੀਅਨ ਮੰਝ ਵਾਲਾ ਤੇ 4-5 ਅਣਪਛਾਤਿਆਂ ਵੱਲੋਂ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ, ਜਿਸ ਨਾਲ ਸਰਕਾਰੀ ਗੱਡੀ ਦਾ ਕਾਫੀ ਨੁਕਸਾਨ ਕਰ ਦਿੱਤਾ ਤੇ ਪੀਐੱਚਜੀ ਕੇਹਰ ਸਿੰਘ ਦੇ ਵੀ ਕਾਫੀ ਸੱਟਾਂ ਲੱਗੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਲਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ 8 ਬਾਏ ਨੇਮ ਲੋਕਾਂ ਅਤੇ 4-5 ਅਣਪਛਾਤਿਆਂ ਖਿਲਾਫ 353, 186, 332, 427, 188, 148, 149 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।