ਪਰਵਿੰਦਰ ਸਿੰਘ ਕੰਧਾਰੀ
- ਵਿੱਤੀ ਸਾਲ 2020-21 ਦੌਰਾਨ ਜਿਲ੍ਹੇ ਦੇ 545 ਆਂਗਣਵਾੜੀ ਸੈਂਟਰਾਂ ਲਈ 51.80 ਲੱਖ ਰੁਪਏ ਜਾਰੀ ਕੀਤੇ ਗਏ
ਫਰੀਦਕੋਟ, 29 ਮਈ 2020 - ਜ਼ਿਲ੍ਹਾ ਯੋਜਨਾ ਬੋਰਡ ਕਮੇਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਫਰੀਦਕੋਟ ਜਿਲ੍ਹੇ ਵਿੱਚ ਜਿੱਥੇ ਵੱਖ ਵੱਖ ਵਿਕਾਸ ਕਰਵਾਏ ਜਾ ਰਹੇ ਹਨ ਉੱਥੇ ਹੀ ਕੋਵਿਡ 19 ਤਹਿਤ ਲਗਾਏ ਕਰਫਿਊ/ਲਾਕਡਾਊਨ ਦੌਰਾਨ ਲੋਕਾਂ ਦੀ ਭਲਾਈ, ਬੱਚਿਆਂ ਦੀ ਸਿਹਤ ਸੰਭਾਲ, ਆਂਗਨਵਾੜੀ ਸੈਂਟਰਾਂ, ਗਰਭਵਤੀ ਮਾਵਾਂ ਅਤੇ ਛੋਟੇ ਬੱਚਿਆਂ ਦੀ ਖੁਰਾਕ ਆਦਿ ਲਈ ਵਿਸ਼ੇਸ਼ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਯੋਜਨਾ ਕਮੇਟੀ ਫਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਨੇ ਦੱਸਆ ਕਿ ਪਲਾਨਿੰਗ ਬੋਰਡ ਵੱਲੋਂ ਸਪਲੀਮੈਂਟਰੀ ਨਿਊਟਰੀਸ਼ਨ ਪ੍ਰੋਗਰਾਮ ਅਧੀਨ ਸਾਲ 2019-20 ਦੌਰਾਨ 37.90 ਲੱਖ ਰੁਪਏ ਦੀ ਰਾਸ਼ੀ ਜਿਲ੍ਹਾ ਫਰੀਦਕੋਟ ਵਿੱਚ ਚੱਲ ਰਹੇ 545 ਆਂਗਨਵਾੜੀ ਸੈਂਟਰਾਂ ਨੂੰ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਲ 2019-20 ਵਿੱਚ 0-6 ਸਾਲ ਦੇ ਛੋਟੇ ਬੱਚਿਆ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਜੋ ਕਿ ਕੁੱਲ ਲਾਭਪਾਤਰੀ 1197 ਬਣਦੇ ਹਨ ਅਤੇ ਸਾਲ 2020-21 ਦੌਰਾਨ 15819 ਲਾਭਪਾਤਰੀਆਂ ਨੂੰ 51.80 ਲੱਖ ਰੁਪਏ ਦੀ ਸਪਲੀਮੈਂਟਰੀ ਨਿਊਟਰੀਸ਼ਨ ਡਾਈਟ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਡਾਈਟ ਦੀ ਵੰਡ ਲਾਕਡਾਊਨ/ਕਰਫਿਊ ਦੌਰਾਨ ਵੀ ਸਬੰਧਤ ਵਰਗਾਂ ਨੂੰ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਉਨ੍ਹਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਸ੍ਰੀ ਗੋਇਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਲ੍ਹਾ ਯੋਜਨਾ ਬੋਰਡ ਕਮੇਟੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੇ ਸਰਬਪੱਖੀ ਵਿਕਾਸ ਲਈ ਵੱਖ ਵੱਖ ਕੰਮਾਂ ਵਾਸਤੇ ਲੋੜ ਅਨੁਸਾਰ ਗਰਾਂਟਾਂ ਜਾਰੀ ਕੀਤੀਆਂ ਜਾਣਗੀਆਂ।
ਇਸ ਮੌਕੇ ਗਿੰਦਰਜੀਤ ਸਿੰਘ ਸੇਖੋਂ, ਬਲਵਿੰਦਰ ਸਿੰਘ ਭੱਟੀ, ਮਦਨ ਲਾਲ, ਮੰਨੂ ਗੋਇਲ, ਰਮੇਸ਼ ਵਰਗਾ ਅਤੇ ਅਸ਼ੋਕ ਤਾਇਲ ਹਾਜ਼ਰ ਸਨ।