ਹਰਿੰਦਰ ਨਿੱਕਾ
- ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਓਰੋ ਵਿਖੇ ਕੀਤਾ ਜਾ ਸਕਦਾ ਹੈ ਸੰਪਰਕ
ਬਰਨਾਲਾ, 29 ਮਈ 2020 - ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਕਾਮਿਆਂ/ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਤਾਇਨਾਤ ਪਲੇਸਮੈਂਟ ਅਫ਼ਸਰ ਮਿਸ ਸੋਨਾਕਸ਼ੀ ਨੰਗਲਾ ਨੇ ਦੱਸਿਆ ਕਿ ਕਿਰਤ ਦੀ ਭਾਲ ਵਿਚ ਜੁਟੇ ਕਾਮੇ
https://docs.google.com/forms/d/e/1FAIpQLSeMnx4Bj0VW86P5s4fHpw_vk2wLbUZpCHkz_gOAsCAokFbjdw/viewform ’ਤੇ ਅਪਲਾਈ ਕਰ ਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ ਤਾਂ ਜੋ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵੱਲੋਂ ਸਬੰਧਤ ਵਿਅਕਤੀਆਂ ਲਈ ਲੋੜੀਂਦੇ ਕੰਮ ਦੀ ਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ (ਸੰਪਰਕ ਨੰਬਰ 01679-232342) ਕੀਤਾ ਜਾ ਸਕਦਾ ਹੈ।