ਅੰਮ੍ਰਿਤਸਰ, 29 ਮਈ 2020 - ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਸਰਕਾਰ ਨਾਲ ਮੋਢਾ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ ਅਤੇ ਲੋੜਵੰਦਾਂ ਨੂੰ ਦਵਾਈਆਂ ਅਤੇ ਰਾਸ਼ਨ ਵੀ ਪੁੱਜਦਾ ਕਰ ਰਹੀਆਂ ਹਨ। ਇਸੇ ਹੀ ਲੜੀ ਤਹਿਤ ਅੱਜ ਡਾਇਨਾਮਿਕ ਹੋਮਿਓਪੈਥਿਕ ਸਟੋਰ ਵੱਲੋਂ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਆਯੂਸ਼ ਵਿਭਾਗ ਤੋਂ ਪ੍ਰਵਾਨਤ ਦਵਾਈਆਂ ਭੇਂਟ ਕੀਤੀਆਂ ਗਈਆਂ।
ਡਾਇਨਾਮਿਕ ਹੋਮਿਓਪੈਥਿਕ ਸਟੋਰ ਦੇ ਡਾਕਟਰ ਸ੍ਰੀ ਰਣਬੀਰ ਬੇਰੀ ਨੇ ਦੱਸਿਆ ਕਿ ਇਹ ਦਵਾਈਆਂ ਵਿਅਕਤੀ ਦੀ ਸਰੀਰਕ ਸਮਰਥਾ (ਇਮਿਊਨਟੀ) ਵਧਾਉਣ ਵਿੱਚ ਕਾਫੀ ਕਾਰਗਰ ਹਨ। ਇਸ ਮੌਕੇ ਹਿਮਾਂਸ਼ੂ ਅਗਰਵਾਲ ਵੱਲੋਂ ਉਨਾਂ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਰੈਡ ਕਰਾਸ ਵੱਲੋਂ ਲੋੜਵੰਦ ਵਿਅਕਤੀਆਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਡਾ: ਸ਼ੀਤਲ ਬੇਰੀ, ਰਜਤ ਸਲਹੋਤਰਾ ਵੀ ਹਾਜ਼ਰ ਸਨ।