ਹਰੀਸ ਕਾਲੜਾ
- ਡੀ.ਸੀ. ਵੱਲੋਂ ਸੰਭਾਵਿਤ ਹੜ੍ਹਾਂ ਦੀ ਸਥਿਤੀ ਨੂੰ ਨਜਿੱਠਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਰੂਪਨਗਰ, 29 ਮਈ 2020 - ਬਰਸਾਤ ਦੇ ਮੌਸਮ ਦੌਰਾਨ ਜ਼ਿਲ੍ਹੇ ਅੰਦਰ ਸੰਭਾਵਿਤ ਹੜ੍ਹਾਂ ਤੋਂ ਬਚਾਓ ਲਈ ਯੋਜਨਾਬੰਦ ਤਰੀਕੇ ਨਾਲ ਰੂਪਰੇਖਾ ਤਿਆਰ ਕੀਤੀ ਜਾਵੇ। ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਜ਼ੋ ਵੀ ਸਮੱਸਿਆਵਾਂ ਪੇਸ਼ ਆਈਆਂ ਉਸ ਨੂੰ ਦੇਖਦੇ ਹੋਏ ਇਸ ਢੰਗ ਨਾਲ ਪ੍ਰਬੰਧ ਕੀਤੇ ਜਾਣ ਕਿ ਮੌਕੇ ਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਵੇ । ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਸੰਭਾਵਿਤ ਹੜ੍ਹਾਂ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜ਼ਾਇਜਾਂ ਲੈਣ ਦੌਰਾਨ ਇਹ ਗੱਲ ਕਹੀ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਅਮਰਦੀਪ ਸਿੰਘ ਗੁਜ਼ਰਾਲ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਡਿਪਟੀ ਕਮਿਸ਼ਨਰ ਨੇ ਫਲੱਡ ਸੀਜ਼ਨ ਦੌਰਾਨ ਅਧਿਕਾਰੀਆਂ ਦੀ ਹਾਜ਼ਰੀ , ਫਲੱਡ ਕੰਟਰੋਲ ਰੂਮਾਂ ਵਿੱਚ ਕਰਮਚਾਰੀਆਂ ਦੀਆਂ ਹਾਜਰੀਆਂ, ਹੜ੍ਹਾਂ ਸਬੰਧੀ 24 ਘੰਟੇ ਪਹਿਲਾਂ ਸੂਚਨਾ ਦੇਣ , ਹਰ ਸੰਭਵ ਸਹਾਇਤਾ ਸਮਾਨ , ਕਿਸ਼ਤੀਆਂ ਚਲਾਉਣ ਦੀ ਟ੍ਰੇਨਿੰਗ , ਰਲੀਫ ਸੈਂਟਰ , ਟੈਲੀਫੋਨ ਸੇਵਾ , ਪੀਣ ਵਾਲੇ ਪਾਣੀ ਦਾ ਪ੍ਰਬੰਧ , ਨਹਿਰਾਂ ਦੀ ਸਾਂਭ ਸੰਭਾਲ, ਪੁਲਿਸ/ ਮਿਲਟਰੀ ਸਹਾਇਤਾ , ਸੜਕਾਂ ਦੀ ਆਵਾਜਾਈ , ਸ਼ਹਿਰਾਂ ਵਿੱਚ ਸਾਫ ਪਾਣੀ ਬਿਜਲੀ ਦੀ ਸਪਲਾਈ , ਠੀਕਰੀ ਪਹਿਰਾ , ਗੱਡੀਆਂ ਦਾ ਇੰਤਜਾਮ , ਖਾਣ ਪੀਣ ਵਾਲੀਆਂ ਵਸਤੂਆਂ ਦਾ ਪ੍ਰਬੰਧ, ਫਲੱਡ ਰਿਪੋਰਟਾ / ਸਪੈਸ਼ਲ ਗਿਰਦਾਵਰੀ, ਅਨਸੇਫ ਸਕੂਲਾਂ ਦੀਆਂ ਬਿਲਡਿੰਗਾਂ ਦੀ ਪੜਤਾਲ, ਸਰਕਾਰੀ ਇਮਾਰਤਾਂ ਦੀ ਸੁਰਖਿਆ, ਫਾਇਰ ਟੈਡਰਜ਼ , ਹਸਪਤਾਲ ਦਵਾਈਆਂ ਸਿਵਲ ਡਿਫੈਸ ਅਤੇ ਐਬੁਲੈਸ ਸਬੰਧੀ ਵਿਸਥਾਰ ਦੇ ਨਾਲ ਅਧਿਕਾਰੀਆਂ ਵੱਲੋਂ ਕੀਤੇ ਗਏ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਸੰਭਾਵਿਤ ਹੜਾਂ ਦੌਰਾਨ ਲੋਕਾਂ ਦੀ ਜਾਨ ਤੇ ਮਾਲ ਦੇ ਬਚਾਅ ਲਈ ਹਰ ਤਰਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਇੰਨਾਂ ਪ੍ਰਬੰਧਾਂ ਵਿਚ ਕਿਸੇ ਕਿਸਮ ਦੀ ਕੋਈ ਕਸਰ ਨਾ ਛੱਡੀ ਜਾਵੇ ਤਾਂ ਜੋ ਹੜਾਂ ਦੌਰਾਨ ਕੋਈ ਕਿਸੇ ਕਿਸਮ ਦਾ ਜ਼ਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਦੌਰਾਨ ਜਿਹੜੇ ਪਿੰਡ ਚਪੇਟ ਵਿੱਚ ਆ ਸਕਦੇ ਹਨ ਉਨ੍ਹਾਂ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਜਾ ਕੇ ਜ਼ਾਇਜਾਂ ਲਿਆ ਜਾਵੇ।
ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ੍ਰੀ ਇੰਦਰਪਾਲ ਸਹਾਇਕ ਕਮਿਸ਼ਨਰ , ਸ਼੍ਰੀ ਗੁਰਵਿੰਦਰ ਸਿੰਘ ਜ਼ੌਹਲ ਐਂਸ.ਡੀ.ਐਂਮ ਰੂਪਨਗਰ, ਮੈਡਮ ਕੰਨੂ ਗਰਗ ਐਂਸ.ਡੀ.ਐਂਮ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ,ਸ਼੍ਰੀ ਹਰਪ੍ਰੀਤ ਸਿੰਘ ਅਟਵਾਲ ਐਸ.ਡੀ.ਐਮ.ਸ਼੍ਰੀ ਚਮਕੌਰ ਸਾਹਿਬ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।