ਫਿਰੋਜ਼ਪੁਰ, 30 ਮਈ 2020 - ਫਿਰੋਜ਼ਪੁਰ ਪਿੰਡ ਗੱਟਾ ਬਾਦਸ਼ਾਹ ਵਿਖੇ ਤੂੜੀ ਵਾਲੇ ਕਮਰੇ ਦੀ ਛੱਤ ਢਾਹੁਣ, ਮਾਰ ਦੇਣ ਦੀ ਨੀਅਤ ਨਾਲ ਧਮਕੀਆਂ ਦੇਣ ਦੇ ਦੋਸ਼ ਵਿਚ ਥਾਣਾ ਮੱਖੂ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ 448, 379, 427, 506, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬੱਗਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਗੱਟਾ ਬਾਦਸ਼ਾਹ ਨੇ ਦੋਸ਼ ਲਗਾਇਆ ਹੈ ਕਿ ਮਿਤੀ 15 ਨਵੰਬਰ 2000 ਨੂੰ ਪਿੰਡ ਗੱਟਾ ਬਾਦਾਸ਼ਾਹ ਵਿਚ 4 ਮਰਲੇ ਜਗ੍ਹਾ ਮਨਜੀਤ ਸਿੰਘ ਪੁੱਤਰ ਤੇਜਾ ਸਿੰਘ ਤੋਂ ਖਰੀਦੀ ਸੀ ਤੇ ਉਸ ਜਗ੍ਹਾ ਵਿਚ ਉਸ ਨੇ ਕਮਰਾ ਬਣਾਇਆ ਹੋਇਆ ਸੀ, ਜਿਸ ਨੂੰ ਤੂੜੀ ਰੱਖਣ ਵਾਸਤੇ ਵਰਤਦਾ ਸੀ।
ਬੱਗਾ ਸਿੰਘ ਨੇ ਦੋਸ਼ ਲਗਾਇਆ ਹੈ ਕਿ ਮਿਤੀ 23 ਮਈ 2020 ਨੂੰ ਇਸ ਮਕਾਨ ਨੂੰ ਲੈ ਕੇ ਦੋਸ਼ੀਆ ਅਮਰਜੀਤ ਸਿੰਘ ਪੁੱਤਰ ਸੰਗ ਸਿੰਘ, ਸ਼ੇਰ ਸਿੰਘ ਪੁੱਤਰ ਅਮਰਜੀਤ ਸਿੰਘ, ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਅਨ ਗੱਟਾ ਬਾਦਸ਼ਾਹ ਨੇ ਹਮਮਸ਼ਵਰਾ ਹੋ ਕੇ ਉਸ ਦੇ ਕਮਰੇ ਦੀ ਛੱਤ ਢਾਹ ਦਿੱਤੀ ਤੇ ਉਸ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਤੇ ਕਮਰੇ ਦਾ ਸਮਾਨ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।