ਰਜਨੀਸ਼ ਸਰੀਨ
ਨਵਾਂਸਹਿਰ, 30 ਮਈ 2020 - ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼ੁਸੀਲ ਕੁਮਾਰ ਤੁਲੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਰਾਜਨ ਭਾਰਦਵਾਜ ਵਲੋਂ ਅੱਜ ਜਿਲ੍ਹੇ ਦੇ ਸਮ੍ਹਹ ਸਕੂਲ ਮੁੱਖੀਆਂ ਨਾਲ ਜੂਮ ਐਪ ਰਾਹੀਂ ਨਵੇਂ ਦਾਖਲੇ ਅਤੇ ਆਨ ਲਾਈਨ ਪੜਾਈ ਸਬੰਧੀ ਵੀਡੀਓ ਕਾਨਫਰੰਸ ਕਰਕੇ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ(ਸੈ ਸਿ) ਸ਼ੁਸੀਲ ਕੁਮਾਰ ਤੁਲੀ ਨੇ ਜਿਲ੍ਹੇ ਵਿੱਚ ਨਵੇਂ ਦਾਖਲੇ ਸਬੰਧੀ ਸਕੂਲ ਵਾਈਜ ਜਾਇਜਾ ਲਿਆ ਤੇ ਸਮੂਹ ਸਕੂਲ ਮੁੱਖੀਆ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨਵਾਂ ਦਾਖਲਾ ਕਰਨ।
ਇਸ ਮੌਕੇ ਉਹਨਾਂ ਅੱਗੇ ਕਿਹਾ ਕਿ ਕਿਹਾ ਕਿ ਜਿਲ੍ਹੇ ਦੇ ਅਧਿਆਪਕਾਂ ਵਲੋਂ ਰੋਜਾਨਾ ਬੱਚਿਆਂ ਨੂੰ ਆਨ ਲਾਈਨ ਹੋਮ ਵਰਕ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਅਧਿਆਪਕਾਂ ਦੀ ਇਸ ਗੱਲ ਦੀ ਵੀ ਪ੍ਰਸੰਸਾ ਕੀਤੀ ਕਿ ਬਹੁਤ ਸਾਰੇ ਅਧਿਆਪਕ ਸਕੂਲ ਕਾਰਜ ਦੇ ਨਾਲ ਨਾਲ ਕੋਰੋਨਾ ਨਾਮ ਦੀ ਭਿਆਨਿਕ ਬਿਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਡਿਊਟੀ ਤੰਨਦੇਹੀ ਨਾਲ ਨਿਭਾਰਹੇ ਹਨ,ਜੋ ਕਿ ਪ੍ਰਸੰਸਾ ਦੇ ਪਾਤਰ ਹਨ।
ਮੀਟਿੰਗ ਦੌਰਾਨ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਰਾਜਨ ਭਾਰਦਵਾਜ ਅਤੇ ਡਾ.ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਕਿਹਾ ਕਿ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਮਿਸ਼ਨ ਸ਼ਤ ਪ੍ਰਤੀਸ਼ਤ ਦੇ ਨਾਲ-ਨਾਲ ਨਵੇਂ ਦਾਖ਼ਲੇ ਸੰਬੰਧੀ ਵੀ ਬਹੁਤ ਜਿਆਦਾ ਉੱਪਰਾਲੇ ਕੀਤੇ ਸਨ,ਲੇਕਿਨ ਅਚਨਚੇਤੀ ਕੋਰੋਨਾ ਨਾਮ ਦੀ ਭਿਆਨਕ ਮਹਾਮਾਰੀ ਨੇ ਸਾਰਾ ਕੁਝ ਠੱਪ ਕਰਕੇ ਰੱਖ ਦਿੱਤਾ ਹੈ।ਇਸ ਦੇ ਬਾਵਜੂਦ ਵੀ ਸਾਡੇ ਅਧਿਆਪਕ ਆਪਣੇ ਫ਼ਰਜਾ ਨੂੰ ਭਲੀ ਭਾਂਤ ਸਮਝਦੇ ਹੋਏ ਆਪਣਾ ਕੰਮ ਤੰਨਦੇਹੀ ਨਾਲ ਕਰ ਰਹੇ ਹਨ, ਉਨ੍ਹਾਂ ਸਕੂਲ ਮੁੱਖੀਆਂ ਨਾਲ ਨਵੇਂ ਦਾਖ਼ਲੇ ਸੰਬੰਧੀ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਜਿਨ੍ਹਾਂ ਸਕੂਲ ਮੁੱਖੀਆਂ ਵਲੋਂ ਹਾਲੇ ਤੱਕ ਪ੍ਰੀ-ਪ੍ਰਾਇਮਰੀ ਦੇ ਬੱਚੇ ਪ੍ਰਮੋਟ ਨਹੀਂ ਕੀਤੇ,ਉਨ੍ਹਾਂ ਨੂੰ ਅਗਲੀ ਜਮਾਤ ਵਿੱਚ ਤੁਰੰਤ ਪ੍ਰਮੋਟ ਕੀਤਾ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਸਾਰੇ ਸਕੂਲ ਮੁੱਖੀਆਂ ਨੂੰ ਨੂੰ ਕਿਹਾ ਕਿ ਆਨ ਲਾਈਨ ਦਾਖਲਾ ਜਾਰੀ ਰੱਖਿਆ ਜਾਵੇ।ਅਧਿਆਪਕ ਮਾਪਿਆਂ ਨੂੰ ਫੋਨ ਰਾਹੀਂ ਪ੍ਰੇਰਿਤ ਕਰਕੇ ਆਪਣੇ ਸਕੂਲ ਦਾ ਦਾਖਲਾ ਵਧਾਉਣ। ।ਇਸ ਮੌਕੇ ਪ੍ਰਮੋਦ ਭਾਰਤੀ ਪ੍ਰਿੰਟ ਮਡੀਆ ਕੋਆਡੀਨੇਟਰ, ਵਰਿੰਦਰ ਸਿੰਘ ਬੰਗਾ ਡੀ.ਐਮ ਇੰਚਾਰਜ , ,ਅਮਰੀਕ ਸਿੰਘ ਪ੍ਰਿੰਸੀਪਲ ਮੰਢਾਲੀ,ਅਮਰਜੀਤ ਖਟਕੜ ਪ੍ਰਿੰਸੀਪਲ ਮਕੁੰਦਪੁਰ,ਪਰਮਜੀਤ ਕੌਰ ਪ੍ਰਿੰਸੀਪਲ ਉੜਾਪੜ,ਜਗਦੀਸ ਰਾਏ ਕੋਆਡੀਨੇਟ ਐਮ.ਆਈ.ਐਸ, ਰਜਨੀਸ ਕੁਮਾਰ ਡੀ.ਐਸ.ਐਮ. ਵਿਨੇ ਕੁਮਾਰ ਮੈਂਬਰ ਜਿਲ੍ਹਾ ਸਿੱਖਿਆ ਸੁਧਾਰ ਟੀਮ,ਲਖਵੀਰ ਸਿੰਘ ਮੁੱਖ ਅਧਿਆਪਕ, ਨਵੀਨ ਗੁਲਾਟੀ ਮੁੱਖ ਅਧਿਆੋਪਕ, ਰਘਵੀਰ ਸਿੰਘ ਮੁੱਖ ਅਧਿਆਪਕ,ਸੁਖਪਾਲ ਦਾਸ ਮੁੱਖ ਅਧਿਆਪਕ ਆਦਿ ਸਮੇਤ ਸਮੂਹ ਸਕੂਲ ਮੁਖੀ ਹਾਜਰ ਸਨ।