← ਪਿਛੇ ਪਰਤੋ
ਚੰਡੀਗੜ੍ਹ, 30 ਮਈ 2020 - ਪੰਜਾਫ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਿਟੇਡ ਨੇ ਕੋਵਿਡ-19 ਦ ਮਹਾਮਾਰੀ ਦੇ ਦੌਰਾਨ ਕਰਫਿਊ ਅਤੇ ਲਾਕਡਾਊਨ ਦੌਰਾਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਕਾਰਨ ਬੈਂਕ ਵੱਲੋਂ ਰਿਕਵਰੀ ਸੀਜਨ ਦੀ ਮਿਆਦ ਨੂੰ ਵਧਾ ਦਿੱਤਾ ਹੈ। ਪਹਿਲਾਂ ਰਿਕਵਰੀ ਸੀਜਨ ਦੀ ਮਿਆਦ 30 ਜੂਨ ਸੀ ਜੋ ਵਧਾ ਕੇ 31 ਜੁਲਾਈ 2020 ਕਰ ਦਿੱਤੀ ਗਈ ਹੈ। ਦੂਜਾ ਬੈਂਕ ਵੱਲੋਂ 1 ਮਾਰਚ 2020 ਤੋਂ ਬਾਅਦ ਕਰਜ਼ਦਾਰਾਂ ਦਾ ਜ਼ੁਰਮਾਨਾਂ ਅਤੇ ਵਿਆਜ਼ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਹੈ।
Total Responses : 189