ਅਸ਼ੋਕ ਵਰਮਾ
ਬਠਿੰਡਾ, 31 ਮਈ 2020 - ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਲੋੜਵੰਦਾਂ ਨੂੰ ਲੰਗਰ ਮੁਹੱਈਆ ਕਰਵਾਉ ਵਾਸਤੇ ਤਖਤ ਸ੍ਰੀ ਦਮ੍ਰਦਮਾ ਸਾਹਿਬ ਤਲਵੰਡੀ ਸਾਬੋ ਦੀ ਪ੍ਰਬੰਧਕੀ ਕਮੇਟੀ ਨੂੰ ਰਾਸ਼ਨ ਸਮੱਗਰੀ ਮੁਹੱਈਆ ਕਰਵਾਈ ਹੈ।
ਟੀਐਸਪੀਐਲ ਦੇ ਬੁਲਾਰੇ ਨੇ ਦੱਸਿਆ ਕਿ ਕੋਵਿਡ -19 ਨੇ ਨਾਗਰਿਕਾਂ ਦੀ ਰੋਜੀ ਰੋਟੀ ‘ਤੇ ਨਕਾਰਾਤਮਕ ਅਸਰ ਪਾਇਆ ਹੈ। ਖਾਸ ਕਰਕੇ ਪੰਜਾਬ ’ਚ ਹਜਾਰਾਂ ਦਿਹਾੜੀਦਾਰ ਮਜਦੂਰਾਂ ਅਤੇ ਲੋੜਵੰਦ ਵਰਗਾਂ ਦੇ ਆਮਦਨੀ ਦੇ ਸਰੋਤ ਖਤਮ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਤਾਲਾਬੰਦੀ ਦੀ ਹੱਦ ਵਧਦੀ ਜਾਣ ਕਰਕੇ ਗਰੀਬ ਪਰਿਵਾਰਾਂ ਦੀ ਨਿਰਭਰਤਾ ਗੁਰੂ ਘਰਾਂ ਵੱਲੋਚਲਾਏ ਜਾ ਰਹੇ ਲੰਗਰਾਂ ‘ਤੇ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਸਿੱਖ ਪੰਥ ਦੇ ਪੰਜ ਤਖਤੋਂ ਚੋਂ ਇੱਕ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਚੱਲਦੇ ਲੰਗਰ ਵਿਚ ਤਕਰੀਬਨ 3000 ਵਿਅਕਤੀਆਂ ਨੂੰ ਰੋਜਾਨਾਂ ਖਾਣਾ ਮਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਲਾਕਡਾਊਨ ਵਰਗੀਆਂ ਚੁਣੌਤੀਆਂ ਭਰੀਆਂ ਸਥਿਤੀਆਂ ’ਚ ਟੀਐਸਪੀਐਲ ਹਮੇਸ਼ ਹੀ ਅੱਗੇ ਆਇਆ ਅਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਹੈ। ਉਨਾਂ ਦੱਸਿਆ ਕਿ ਕੋਵਿਡ -19 ਨਾਲ ਨਜਿੱਠਣ ਦੀ ਆਪਣੀ ਰਣਨੀਤੀ ਦੇ ਹਿੱਸੇ ਵਜੋਂ ਟੀਐਸਪੀਐਲ ਪ੍ਰਬੰਧਕਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਪ੍ਰਬੰਧਕ ਕਮੇਟੀ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਹੈ ਜਿਸ ਨਾਲ ਲਗਭਗ 20 ਹਜਾਰ ਲੋੜਵੰਦ ਵਿਅਕਤੀਆਂ ਲੰਗਰ ਛਕਾਇਆ ਜਾ ਸਕੇਗਾ।
ਟੀਐਸਪੀਐਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡਾਇਰੈਕਟਰ ਵਿਕਾਸ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਤਰਾਂ ਦੇ ਸੰਕਟ ਦੌਰਾਨ ਟੀਐਸਪੀਐਲ ਆਪਣੇ ਇਲਾਕੇ ਦੇ ਨਾਗਰਿਕਾਂ ਦੀ ਸਹਾਇਤਾ ਲਈ ਵਚਨਬੱਧ ਹੈ । ਉਨ੍ਹਾਂ ਆਖਿਆ ਕਿ ਰੋਜੀ ਰੋਟੀ ਦੇ ਸੰਕਟ ਨਾਲ ਜੂਝ ਰਹੇ ਨਾਗਰਿਕਾਂ ਨੂੰ ਭੋਜਨ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਾ ਵੱਡੀ ਸਹਾਇਤਾ ਹੈ ਅਤੇ ਟੀਐਸਪੀਐਲ ਲਈ ਇਹ ਸੰਤੁਸ਼ਟੀ ਦੀ ਗੱਲ ਹੈ ਕਿ ਸਾਨੂੰ ਲੋੜਵੰਦਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨਾਂ ਆਖਿਆ ਕਿ ਕੰਪਨੀ ਭਵਿੱਖ ’ਚ ਵੀ ਸਹਾਇਤਾ ਦਿੰਦੀ ਰਹੇਗੀ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਵਿਅਕਤੀਆ ਨੂੰ ਲੰਗਰ ਸੇਵਾ ਦਾ ਲਾਭ ਮਿਲਦਾ ਰਹੇ।
ਤਖਤ ਸ੍ਰੀ ਦਮਦਮਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ੍ਰੀ ਪਰਮਜੀਤ ਸਿੰਘ ਨੇ ਟੀਐਸਪੀਐਲ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ- ਕੰਪਨੀ ਨੇ ਹਮੇਸ਼ਾ ਹੀ ਸਹਿਯੋਗ ਦਿੱਤਾ ਹੈ ਖਾਸ ਤੌਰ ਤੇ ਹਜਾਰਾਂ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਾਉਣ ਦੀ ਦਿਸ਼ਾ ਵਿੱਚ ਟੀਐਸਪੀਐਲ ਦੀ ਸਹਾਇਤਾ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਟੀਐਸਪੀਐਲ ਦੇ ਅਧਿਕਾਰੀ ਪੰਕਜ ਸਰਮਾ, ਖਿਰੋਦ ਬਾਰਿਕ, ਤਖਤ ਸ੍ਰੀ ਦਮਦਮਾ ਸਾਹਿਬ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਬੰਗੀ, ਭੋਲਾ ਸਿੰਘ ਅਤੇ ਮਨਦੀਪ ਸਿੰਘ ਹਾਜਰ ਸਨ।