ਫਿਰੋਜ਼ਪੁਰ, 31 ਮਈ 2020 - ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟਰੀਸਿਟੀ ਇੰਪਲਾਈਜ਼ ਅਤੇ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੱਦ ਤੇ ਪੰਜਾਬ ਪਾਵਰ ਸੈਕਟਰ ਵਿਚ ਕੰਮ ਕਰਦੇ ਸਮੁੱਚੇ ਜੂਨੀਅਰ ਇੰਜ਼ੀਨੀਅਰਜ਼ 1 ਜੂਨ 2020 ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ ਰੋਸ ਦਿਵਸ ਦੌਰਾਨ ਕਾਲੇ ਬਿੱਲੇ ਲਗਾ ਕੇ ਆਪਣਾ ਰੋਸ ਪ੍ਰਗਟ ਕਰਨਗੇ।
ਜਾਣਕਾਰੀ ਦਿੰਦਿਆਂ ਕੌਂਸਲ ਦੇ ਸਰਕਲ ਪ੍ਰਧਾਨ ਇੰਜ਼. ਤਰਲੋਚਨ ਚੋਪੜਾ ਨੇ ਦੱਸਿਆ ਕਿ ਦੇਸ਼ ਮੌਜ਼ੂਦਾ ਸਮੇਂ ਵਿਚ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ, ਦੂਜੇ ਪਾਸੇ ਕੇਂਦਰ ਸਰਕਾਰ ਸਾਰੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਗਰੀਬ ਲੋਕ ਅਤੇ ਕਿਸਾਨ ਮਾਰੂ, ਬਿਜਲੀ ਸੋਧ ਬਿੱਲ 2020 ਦਾ ਮਸੌਦਾ ਤਿਆਰ ਕਰਕੇ ਰਾਜਾ ਕੋਲੋਂ ਬਹੁਤ ਥੋੜ੍ਹੇ ਸਮੇਂ ਵਿਚ ਪ੍ਰਤੀਕ੍ਰਿਰਿਆ ਮੰਗ ਕਰ ਰਹੀ ਹੈ। ਇਸ ਨਾਲ ਦੇਸ਼ ਦਾ ਹਰ ਕਿਸਾਨ ਅਤੇ ਗਰੀਬ ਵਰਗ ਪ੍ਰਭਾਵਿਤ ਹੋਵੇਗਾ। ਉਸ ਕੋਲ ਬਿੱਲ ਨੂੰ ਪਾਸ ਕਰਵਾਉਣ ਵਿਚ ਕੇਂਦਰ ਸਰਕਾਰ ਦੀ ਕਾਹਲੀ ਉਸਦੀ ਮਨਸ਼ਾ ਤੇ ਕਈ ਸਵਾਲ ਖੜੇ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਹਰੇਕ ਕਿਸਾਨ ਨੂੰ 4 ਤੋਂ 5 ਹਜ਼ਾਰ ਹਰ ਮਹੀਨੇ ਬਿੱਲ ਦੇਣਾ ਪਵੇਗਾ ਅਤੇ ਘਰੇਲੂ ਖਪਤਕਾਰਾਂ ਨੂੰ ਬਿਜਲੀ ਮਹਿੰਗੀ ਦਰਾਂ ਨਾਲ ਮਿਲਣਗੀਆਂ। ਇਸ ਬਿੱਲ ਦੇ ਪਾਸ ਹੋਣ ਨਾਲ ਰੈਗੂਲੇਟਰੀ ਕਮਿਸ਼ਨ ਜੋ ਕਿ ਰਾਜਾ ਦੇ ਖਪਤਕਾਰਾਂ ਦੇ ਹਿੱਤਾਂ ਦਾ ਧਿਆਨ ਰੱਖਦਾ ਹੈ ਤੇ ਚੇਅਰਮੈਨ ਅਤੇ ਮੈਂਬਰ ਲਗਾਉਣ ਦਾ ਅਧਿਕਾਰ ਵੀ ਕੇਂਦਰ ਕੋਲ ਚਲਾ ਜਾਵੇਗਾ। ਕੌਂਸਲ ਆਫ ਜੂਨੀਅਰ ਇੰਜ਼ੀਨੀਅਰ ਮੁੱਖ ਮੰਤਰੀ ਕੋਲੋਂ ਮੰਗ ਕਰਦੀ ਹੈ ਕਿ ਬਾਕੀ ਰਾਜਾਂ ਵਾਂਗ ਇਸ ਦਾ ਵਿਰੋਧ ਕੇਂਦਰ ਕੋਲ ਦਰਜ ਕਰਵਾਏ।
ਉਨ੍ਹਾਂ ਕਿਹਾ ਕਿ ਦੇਸ਼ ਦੇ 15 ਲੱਖ ਬਿਜਲੀ ਕਾਮੇ 1 ਜੂਨ 2020 ਨੂੰ ਕਾਲੇ ਬਿੱਲੇ ਲਾ ਕੇ ਵਿਰੋਧ ਪ੍ਰਗਟ ਕਰਨਗੇ ਅਤੇ ਇਸ ਬਿੱਲ ਨੂੰ ਮਨਜ਼ੂਰ ਹੋਣ ਤੋਂ ਰੋਕਣ ਲਈ ਹਰ ਸੰਭਵ ਕਰਨਗੇ। ਇਸ ਬਿੱਲ ਪ੍ਰਤੀ ਕਿਸਾਨਾਂ, ਹਰ ਵਰਗ ਦੇ ਖਪਤਕਾਰਾਂ ਅਤੇ ਹਰ ਇਕ ਸੰਸਦ ਮੈਂਬਰ ਨੂੰ ਵੀ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।