ਅਸ਼ੋਕ ਵਰਮਾ
ਮਾਨਸਾ, 31 ਮਈ 2020 - ਪ੍ਰਾਈਵੇਟ ਕੰਪਨੀਆਂ ਵੱਲੋਂ ਮਧ ਵਰਗੀ ਅਤੇ ਕਮਜੋਰ ਵਰਗਾਂ ਨੂੰ ਰੁਜ਼ਗਾਰ ਚਲਾਉਣ ਲਈ ਦਿੱਤੇ ਕਰਜਿਆਂ ਨੂੰ ਮੁਆਫ ਕਰਵਾਉਣ ਸਬੰਧੀ ਪੂਰੇ ਪੰਜਾਬ ਵਿਚ ਕਰਜਾ ਮੁਕਤੀ ਅੰਦੋਲਨ ਜੋਰ ਫੜ ਰਿਹਾ ਹੈ ਜੋਕਿ ਸਰਮਾਏਦਾਰਾਂ ਵਾਂਗ ਮੱਧਵਰਗੀ ਅਤੇ ਕਮਜੋਰ ਪਰਿਵਾਰਾਂ ਦੇ ਕਰਜਾ ਮਾਫੀ ਤੱਕ ਅੰਦੋਲਨ ਜਾਰੀ ਰੱਖਿਆ ਜਾਵੇਗਾ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਕਿ੍ਰਸਨ ਚੌਹਾਨ ਨੇ ਨੇੜਲੇ ਪਿੰਡ ਉੱਡਤ ਭਗਤ ਰਾਮ ਵਿਖੇ ਲੋਕਾਂ ਦੀ ਜਨਸਭਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕੈਪਟਨ ਸਰਕਾਰ ਤੋ ਮੰਗ ਕਰਦਿਆਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵਲੋਂ ਮੱਧਵਰਗੀ ਅਤੇ ਕਮਜੋਰ ਪਰਿਵਾਰਾਂ ਦਿੱਤੇ ਕਰਜਿਆ ਨੂੰ ਮੁਆਫ ਕੀਤਾ ਜਾਵੇ ਕਿਉਂਕਿ ਕਰੋਨਾ ਵਾਇਰਸ ਮਹਾਮਾਰੀ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ ਖਾਸ ਤੌਰ 'ਤੇ ਮਜਦੂਰ ਜਮਾਤ ਮੱਧਵਰਗ ਮਾੜੀ ਆਰਥਿਕਤਾ ਦਾ ਸਿਕਾਰ ਹੋਇਆ ਹੈ।
ਕਾਮਰੇਡ ਚੌਹਾਨ ਨੇ ਕੰਪਨੀਆਂ ਵੱਲੋਂ ਕਰਜਾ ਪੀੜਤਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਪਿੰਡ ਦੇ ਵੱਡੀ ਪੱਧਰ ਇਕੱਤਰ ਲੋਕਾਂ ਵੱਲੋਂ ਪਿੰਡ ਵਿੱਚ ਨਜਾਇਜ਼ ਕੱਟੇ ਕਾਰਡਾ ਨੂੰ ਤੁਰੰਤ ਬਹਾਲ ਕਰਨ ਅਤੇ ਇੰਸਪੈਕਟਰ ਤੇ ਡਿਪੂ ਹੋਲਡਰ ਖਿਲਾਫ ਕਾਰਵਾਈ ਕਰਨ ਲਈ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਰੂਪ ਸਿੰਘ, ਬਲਦੇਵ ਸਿੰਘ, ਜਗਦੀਪ ਸਿੰਘ, ਕਾਲਾ ਸਿੰਘ ਗੁਲਾਬ ਸਿੰਘ, ਸਰਬ ਸਿੰਘ ਅਤੇ ਕੌਰ ਸਿੰਘ ਹਾਜਰ ਸਨ।