ਚੰਡੀਗੜ੍ਹ, 31 ਮਈ 2020 - ਪੰਜਾਬ ਸਰਕਾਰ ਵੱਲੋਂ ਦਿੱਤੀ ਗਾਈਡਲਾਈਨਜ਼ ਵਿਚ ਕਿਹਾ ਕਿ ਸੂਬੇ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਇਸ ਤੋਂ ਇਲਾਵਾ ਸਿਨੇਮਾ ਘਰ, ਜਿੰਮ, ਸਵੀਮਿੰਗ ਪੂਲ, ਬਾਰ ਬੰਦ ਰਹਿਣਗੇ। ਸੂਬੇ ਵਿਚ ਧਾਰਮਿਕ ਸਥਾਨਾ 7 ਜੂਨ ਤੱਕ ਬੰਦ ਰਹਿਣਗੇ। ਇਸੇ ਤਰ੍ਹਾਂ ਧਾਰਮਿਕ ਇਕੱਠਾਂ ਉਤੇ ਵੀ ਰੋਕ ਜਾਰੀ ਰਹੇਗੀ। ਵਿਆਹ ਸਮਾਗਮਾਂ ਵਿਚ 50 ਲੋਕਾਂ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੈ।