ਮੁੰਬਈ, 31 ਮਈ 2020 - ਮਹਾਰਾਸ਼ਟਰ ਸਰਕਾਰ ਨੇ ਫ਼ਿਲਮਾਂ, ਸੀਰੀਅਲਾਂ ਅਤੇ ਵੈੱਬ ਸੀਰੀਜ਼ ਦੀ ਸ਼ੂਟਿੰਗ ਦੀ ਇਜ਼ਾਜਤ ਦੇ ਦਿੱਤੀ ਹੈ। ਇਸ ਦੌਰਾਨ ਸੋਸ਼ਲ ਡਿਸਟੈਂਸ ਦਾ ਖਾਸ ਖਿਆਲ ਰੱਖਣ ਦੇ ਹੁਕਮ ਜਾਰੀ ਹੋਏ ਹਨ। ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡ ਲਾਈਨਜ਼ ਦੇ ਅਨੁਸਾਰ ਸੂਟਿੰਗ ਸੈੱਟ 'ਤੇ ਮੈਡੀਕਲ ਸਹੂਲਤ ਲਾਜ਼ਮੀ ਹੋਣੀ ਚਾਹੀਦੀ ਹੈ, ਨਾਲ ਹੀ ਇੱਕ ਨਰਸ ਅਤੇ ਐਬੂਲੈਂਸ ਹਰ ਸੈੱਟ 'ਤੇ ਜ਼ਰੂਰ ਹੋਣੀ ਚਾਹੀਦੀ ਹੈ। ਸਿਰਫ 33 ਫੀਸਦ ਯੂਨਿਟ ਦੇ ਨਾਲ ਹੀ ਸ਼ੁਟਿੰਗ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਸੈੱਟ ਨੂੰ ਨਿਯਮਤ ਰੂਪ ਨਾਲ ਸੈਟੀਟਾਈਜ਼ ਕਰਨਾ ਜਰੂਰੀ ਹੋਵੇਗਾ। ਮਾਸਕ, ਸੋਸ਼ਲ ਡਿਸਟੈਂਸ ਅਤੇ ਸਫਾਈ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਹੋਈਆਂ ਹਨ। ਜਦੋਂ ਕਿ ਪ੍ਰੈਗਨੈਂਟ ਔਰਤਾਂ ਨੂੰ ਸੈੱਟ 'ਤੇ ਜਾਣ ਦੀ ਮਨਾਹੀ ਹੋਵੇਗੀ।