ਚੰਡੀਗੜ੍ਹ, 2 ਜੂਨ 2020 - ਦੇਸ਼ ਭਰ 'ਚ ਕੇਂਦਰ ਸਰਕਾਰ ਵੱਲੋਂ ਲਾਕ ਡਾਊਨ ਦੀ ਮਿਆਦ ਵਧਾਉਣ ਤੋਂ ਬਾਅਦ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਰੁਟੀਨ ਚਲਾਨਾਂ ਦੀ ਅਦਾਇਗੀ ਦੀ ਤਾਰੀਕ ਨੂੰ 30 ਜੂਨ ਤੱਕ ਵਧਾ ਦਿੱਤਾ ਹੈ।
19 ਮਾਰਚ ਤੋਂ ਬਾਅਦ ਚਲਾਨ ਬਰਾਂਚ 'ਚ ਰੁਟੀਨ ਦੇ ਜੁਰਮਾਨੇ ਦੀ ਅਦਾਇਗੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ਵਿੱਚ ਸਿਰਫ ਲੋਕਾਂ ਨੂੰ ਕਰਫਿਊ ਨਾਲ ਸਬੰਧਿਤ ਚਲਾਨਾਂ ਦੀ ਅਦਾਇਗੀ ਦੀ ਇਜਾਜ਼ਤ ਹੈ ਤਾਂ ਕਿ ਉਹ ਆਪਣੇ ਚਲਾਨ ਭਰ ਕੇ ਆਪਣੇ ਵਾਹਨਾਂ ਦੇ ਕਾਗਜ਼-ਪੱਤਰ ਬਰਾਮਦ ਕਰ ਸਕਣ।
ਜਦੋਂ ਕਿ ਦੂਜੇ ਚਲਾਨਾਂ ਦੀ ਅਦਾਇਗੀ ਲਈ ਚਲਾਨ ਦੀ ਤਰੀਕ 'ਚ ਦੋ ਮਹੀਨੇ ਦੇ ਵਾਧੇ ਦੀ ਆਗਿਆ ਦਿੱਤੀ ਗਈ ਸੀ। ਉਹ ਲੋਕ ਜੋ ਆਪਣੇ ਬਕਾਇਆ ਚਲਾਨਾਂ ਦਾ ਨਿਪਟਾਰਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸੈਕਟਰ 29 ਦੀ ਟ੍ਰੈਫਿਕ ਲਾਈਨਜ਼ ਵਿੱਚ ਚਲਾਨ ਸ਼ਾਖਾ 'ਚ ਚਲਾਨ ਭਰਨ ਲਈ ਈ-ਸਾਥੀ ਚੰਡੀਗੜ੍ਹ ਪੁਲਿਸ ਐਪ ਰਾਹੀਂ ਸਮਾਂ ਲੈਣਾ ਪਵੇਗਾ।