ਰਵੀ ਜੱਖੂ
- ਐਸਐਸਪੀ ਚੰਡੀਗੜ੍ਹ ਨਿਲਾਂਬਰੀ ਜਗਦਲੇ ਨੇ ਐਨਜੀਓ ਦੀ ਕੀਤੀ ਤਾਰੀਫ
- ਐਨਜੀਓ ਵੱਲੋਂ ਪਿਛਲੇ ਤਕਰੀਬਨ 66 ਦਿਨਾਂ ਤੋਂ ਵੰਡਿਆ ਜਾ ਰਿਹਾ ਹੈ ਲੰਗਰ :ਅੰਸ਼ੁਲ ਅਰੋੜਾ
ਚੰਡੀਗੜ੍ਹ, 2 ਜੂਨ 2020 - "ਅਧਿਕਾਰ ਵੈੱਲਫੇਅਰ ਸੋਸਾਇਟੀ " ਵੱਲੋਂ ਜਿੱਥੇ ਪਿਛਲੇ 66 ਦਿਨਾਂ ਤੋਂ ਜ਼ਰੂਰਤਮੰਦ ਲੋਕਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਸੀ ਉਥੇ ਹੀ ਮੰਗਲਵਾਰ ਨੂੰ ਚੰਡੀਗੜ੍ਹ ਦੀ ਐਸਐਸਪੀ ਨਿਲੰਬਰੀ ਜਗਦਲੇ ਦੇ ਸਹਿਯੋਗ ਨਾਲ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੱਡੀਆਂ ਗਈਆਂ । ਚੰਡੀਗੜ੍ਹ ਦੇ ਸੈਕਟਰ 19 ਦੀ ਸ਼ੋਅਰੂਮ ਮਾਰਕੀਟ ਵਿਖੇ ਐਨਜੀਓ ਵੱਲੋਂ ਪ੍ਰੋਗਰਾਮ ਕੀਤਾ ਗਿਆ ਜਿੱਥੇ ਚੰਡੀਗੜ੍ਹ ਦੀ ਐਸਐਸਪੀ ਪੁੱਜੇ । ਇਸ ਮੌਕੇ ਐਨਜੀਓ ਦੇ ਪ੍ਰਧਾਨ ਨਵੀਨ ਸੇਠੀ, ਮੈਂਬਰ ਅੰਸ਼ੁਲ ਅਰੋੜਾ , ਹਰਸਿਮਰਤ ਕੋਰ, ਦਵਿੰਦਰ ਮਾਨ, ਐਨੀ ਮਹਾਜਨ ਵੱਲੋਂ ਤਕਰੀਬਨ 150 ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ,ਜਿਸ ਵਿੱਚ 10 ਕਿਲੋ ਆਟਾ ਅਤੇ ਨਾਲ ਦਾਲ ਵੀ ਵੰਡੀ ਗਈ।
ਇਸ ਮੌਕੇ ਚੰਡੀਗੜ੍ਹ ਦੀ ਐਸਐਸਪੀ ਨਿਲਾਂਬਰੀ ਜਗਦਲੇ ਨੇ ਕਿਹਾ ਕਿ ਐਨਜੀਓ ਵੱਲੋਂ ਉਦੋਂ ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਜਦੋਂ ਤੋਂ ਕਰੋਨਾ ਮਹਾਂਮਾਰੀ ਸ਼ੁਰੂ ਹੋਈ ਹੈ । ਉਨ੍ਹਾਂ ਜਿੱਥੇ ਐਨਜੀਓ ਦੀ ਤਾਰੀਫ਼ ਕੀਤੀ ਉੱਥੇ ਹੀ ਉਨ੍ਹਾਂ ਲੋਕਾਂ ਨੂੰ ਵੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਜਿਹੜੇ ਮਦਦ ਕਰ ਸਕਦੇ ਹਨ।
ਅੈਨਜੀਓ ਦੇ ਪ੍ਰਧਾਨ ਨਵੀਨ ਸੇਠੀ , ਹਰਸਿਮਰਤ ,ਦਵਿੰਦਰ ਮਾਨ, ਐਨੀ ਮਹਾਜਨ , ਅੰਸ਼ੁਲ ਅਰੋੜਾ , ਕ੍ਰਿਸ਼ਨਾ ਜਿਊਲਰ ਅਤੇ ਬਾਕੀ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੰਗਰ ਦੀ ਸੇਵਾ 27 ਮਾਰਚ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਲਗਾਤਾਰ ਤਕਰੀਬਨ 66 ਦਿਨਾਂ ਤੋਂ ਸੇਵਾ ਕਰਨ ਤੋਂ ਬਾਅਦ ਹੁਣ ਸੁੱਕਾ ਰਾਸ਼ਨ ਲੋਕਾਂ ਤੱਕ ਵੰਡਿਆ ਗਿਆ ਹੈ ਅਤੇ ਅੱਗੇ ਵੀ ਜਦੋਂ ਕਿਸੇ ਦੀ ਲੋੜ ਹੋਵੇਗੀ ਉਨ੍ਹਾਂ ਤੱਕ ਰਾਸ਼ਨ ਜ਼ਰੂਰ ਪਹੁੰਚਾਇਆ ਜਾਵੇਗਾ।