ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 2 ਜੂਨ 2020 - ਅੰਮ੍ਰਿਤਸਰ ਦੀ ਤਹਿਸੀਲ-1 'ਚ ਰੋਜ਼ਾਨਾ 33 ਫੀਸਦੀ ਦੇ ਹਿਸਾਬ ਨਾਲ ਸਿਰਫ 45 ਜ਼ਮੀਨ ਦੀਆਂ ਰਜਿਸਟਰੀਆਂ ਕਰਨ ਦਾ ਆਦੇਸ਼ ਪ੍ਰਾਪਤ ਹੋਏ ਸਨ। ਹੁਣ ਮਾਲ ਵਿਭਾਗ ਨੇ ਸੋਮਵਾਰ ਤੋਂ ਅੰਮ੍ਰਿਤਸਰ ਦੀ ਤਹਿਸੀਲ-1 'ਚ ਰੋਜ਼ਾਨਾ ਹੋਣ ਵਾਲੀਆਂ ਜ਼ਮੀਨ ਦੀਆਂ ਰਜਿਸਟਰੀਆਂ ਦੀ ਗਿਣਤੀ 'ਚ ਵਾਧਾ ਕਰ ਦਿੱਤਾ ਹੈ।
ਲਾਕਡਾਊਨ ਤੋਂ ਬਾਅਦ ਮਾਲ ਵਿਭਾਗ ਵਲੋਂ ਤਹਿਸੀਲ-1 'ਚ ਰੋਜ਼ਾਨਾ ਸਿਰਫ 45 ਰਜਿਸਟਰੀਆਂ ਕਰਨ ਦੀ ਮਨਜ਼ੂਰੀ ਪ੍ਰਦਾਨ ਕੀਤੀ ਸੀ ਤੇ ਹੁਣ ਸੋਮਵਾਰ ਨੂੰ ਜਾਰੀ ਹੋਏ ਨਵੇਂ ਆਦੇਸ਼ਾਂ ਤਹਿਤ ਤਹਿਸੀਲ-1 'ਚ ਰੋਜ਼ਾਨਾ ਹੋਣ ਵਾਲੀਆਂ ਜ਼ਮੀਨ ਦੀਆਂ ਰਜਿਸਟਰੀਆਂ 'ਚ ਵਾਧਾ ਕਰਦੇ ਹੋਏ ਇਨ੍ਹਾਂ ਦੀ ਗਿਣਤੀ 75 ਕਰ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੀ ਤਹਿਸੀਲ-1 ਦੇ ਸਬ ਰਜਿਸਟਰਾਰ ਜੇ.ਪੀ. ਸਲਵਾਨ ਨੇ ਦੱਸਿਆ ਕਿ ਸੋਮਵਾਰ ਤਹਿਸੀਲ-1 'ਚ ਜ਼ਮੀਨ ਦੀਆਂ ਕੁੱਲ 69 ਰਜਿਸਟਰੀਆਂ ਹੋਈਆਂ।