ਹਰੀਸ਼ ਕਾਲੜਾ
ਰੂਪਨਗਰ, 2 ਜੂਨ 2020 : ਫਤਹਿ ਮਿਸ਼ਨ ਦੇ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ ਰੋਜ਼ਾਨਾਂ ਦੋ ਆਨ ਲਾਈਨ ਕਾਊਂਸਲਿੰਗ ਸੈਸਨ ਕੀਤੇ ਜਾ ਰਹੇ ਹਨ। ਸੋਨਾਲੀ ਗਿਰੀ ਡਿਪਟੀ ਕਮਿਸ਼ਨਰ, ਰੂਪਨਗਰ ਦੀ ਪ੍ਰਧਾਨਗੀ ਹੇਠ ਇਸ ਉਪਰਾਲੇ ਨੂੰ ਸਫਲ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਮਿਸ਼ਨ ਘਰ- ਘਰ ਰੁਜ਼ਗਾਰ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ ਸਕੂਲਾਂ ਅਤੇ ਕਾਲਜ਼ਾਂ ਦੇ ਵਿਦਿਆਰਥੀਆਂ ਨੂੰ ਆਨ- ਲਾਈਨ ਵੀਡਿਓ ਕਾਨਫਰੰਸ ਰਾਹੀਂ ਕਾਊਂਸਲਿੰਗ ਦਿੱਤੀ ਜਾ ਰਹੀ ਹੈ।
ਫੂਲਪੁਰ ਗਰੇਵਾਲ ਸਕੂਲ ਨਾਲ ਹੋਏ ਸੈਸ਼ਨ ਦੌਰਾਨ ਲੱਗਭਗ 26 ਪ੍ਰਾਰਥੀਆਂ ਨੇ ਭਾਗ ਲਿਆ। ਕਰੀਅਰ ਕਾਊਸਲਰ ਸੁਪ੍ਰੀਤ ਕੌਰ ਨੇ ਪ੍ਰਾਰਥੀਆਂ ਨੂੰ ਆਨ ਕੋਰਸਾਂ ਅਤੇ ਈ-ਲਾਇਬ੍ਰੇਰੀ ਵਰਗੀਆਂ ਸੇਵਾਵਾਂ ਬਾਰੇ ਦੱਸਿਆ ਜੋ ਕਿ ਬਿਊਰੋ ਵਲੋਂ ਦਿੱਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਅਨੁਸਾਰ ਜਿਹੜੇ ਕੋਰਸ ਅਤੇ ਡਿਗਰੀ ਉਨ੍ਹਾਂ ਲਈ ਜਿਆਦਾ ਲਾਹੇਵੰਦ ਹੋਣਗੇ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ। ਸੈਸ਼ਨ ਦੇ ਦੌਰਾਨ ਵਿਦਿਆਰਥੀਆਂ ਨੇ ਸਵਾਲ ਵੀ ਪੁੱਛੇ ਜਿਸ ਦਾ ਉਨ੍ਹਾਂ ਨੂੰ ਉੱਤਰ ਵੀ ਦਿੱਤਾ ਗਿਆ।
ਉਨ੍ਹਾਂ ਨੇ ਆਨ-ਲਾਈਨ ਆਏ ਹੋਏ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅੱਗੇ ਵੱਧਨ ਲਈ ਰੁਜ਼ਗਾਰ ਬਿਊਰੋ ਰੂਪਨਗਰ ਵੱਲੋਂ ਦਿੱਤਿਆਂ ਜਾਣ ਵਾਲੀਆਂ ਮੁਫਤ ਸੇਵਾਂਵਾ ਜਿਵੇਂ ਕਿ ਮੁਫਤ ਇੰਟਰਨੈਟ, ਸਕਿੱਲ ਕੋਰਸ, ਸਵੈ ਰੁਜ਼ਗਾਰ, ਕਰਿਅਰ ਕਾਊਂਸਲਿੰਗ ਅਤੇ ਪਲੇਸਮੈਂਟ ਆਦਿ ਤੋਂ ਜਾਣੂ ਕਰਵਾਇਆ। ਰਵਿੰਦਰਪਾਲ ਸਿੰਘ, ਜ਼ਿਲ੍ਰਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਰੂਪਨਗਰ ਵਲੋਂ ਪ੍ਰਾਰਥੀਆਂ ਨੂੰ PGRKAM.COM ਤੇ ਆਨ-ਲਾਈਨ ਜਾ ਕੇ ਆਪਣਾ ਨਾਮ ਰਜਿਸਟਰ ਕਰਨ ਨੂੰ ਕਿਹਾ ਗਿਆ ਅਤੇ ਵਧੇਰੀ ਜਾਣਕਾਰੀ ਲਈ ਉਨ੍ਹਾਂ ਨੂੰ ਹੈਲਪ- ਲਾਈਨ ਨੰ: 85570-10066 ਤੇ ਸੰਪਰਕ ਕਰਨ ਨੂੰ ਕਿਹਾ ਗਿਆ। ਸਰਕਾਰੀ ਸ.ਸ. ਸਕੂਲ ਫੂਲਪੁਰ ਗਰੇਵਾਲ ਦੇ ਪ੍ਰਿੰਸੀਪਲ ਸੰਗੀਤਾ ਸ਼ਰਮਾ, ਲੈਕਚਰਾਰ ਬਲਜਿੰਦਰ ਸਿੰਘ ਅਤੇ ਲੈਕਚਰਾਰ ਸ਼ੇਰ ਸਿੰਘ ਗਿੱਲ ਨੇ ਭਾਗ ਲਿਆ।