ਹਰੀਸ ਕਾਲੜਾ
ਰੂਪਨਗਰ, 2 ਜੂਨ 2020 - ਸਿਹਤ ਵਿਭਾਗ ਰੂਪਨਗਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਤਹਿਤ ਮੋਬਾਇਲ ਮੈਡੀਕਲ ਯੂਨਿਟ ਵੱਲੋਂ ਇਸ ਬਾਰੇ ਰੂਪਨਗਰ ਜਿਲ੍ਹੇ ਦੇ ਵੱਖ-ਵੱਖ ਸਿਹਤ ਬਲਾਕਾਂ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਐਚ.ਐਨ.ਸ਼ਰਮਾ ਨੇ ਦੱਸਿਆ ਕਿ ਮਿਤੀ 03 ਜੂਨ ਨੂੰ ਮਕੋੜੀ ਕਲਾਂ ਅਤੇ ਮਕੋੜੀ ਖੁਰਦ, 04 ਜੂਨ ਨੂੰ ਥਲੀ ਖੁਰਦ ਅਤੇ ਥਲੀ ਕਲਾਂ, 06 ਜੂਨ ਨੂੰ ਜਿਲ੍ਹਾ ਜੇਲ੍ਹ, 08 ਜੂਨ ਨੂੰ ਬਲਾਕ ਚਮਕੌਰ ਸਾਹਿਬ ਦੇ ਪਿੰਡ ਸਿਲੋਮਾਸਕੋ, ਮਜਲੀਪੁਰ, 09 ਜੂਨ ਨੂੰ ਖਲਾਲਪੁਰ ਅਤੇ ਅਸਾਰਪੁਰ, 10 ਜੂਨ ਨੂੰ ਬਾਮਾ ਅਤੇ ਕੁਲੀਆਂ, 11 ਜੂਨ ਨੂੰ ਜਗਤਪੁਰ ਅਤੇ ਮੁਜਾਫਤ, 12 ਜ਼ੂਨ ਨੂੰ ਭੈਰੋਮਾਜਰਾ ਅਤੇ ਭੋਜੇਮਾਜਰਾ, 13 ਜੂਨ ਨੂੰ ਜਿਲ੍ਹਾ ਜੇਲ੍ਹ, 15 ਜੂਨ ਨੂੰ ਬਲਾਕ ਨੂਰਪੁਰਬੇਦੀ ਦੇ ਪਿੰਡ ਗੜਬਾਗਾ ਅੱਪਰ ਅਤੇ ਗੜਬਾਗਾ ਲੋਅਰ, 16 ਜੂਨ ਨੂੰ ਖੱਡ ਬਠਲੋਰ ਅਤੇ ਭਿੰਦਰ ਨਗਰ, 17 ਜੂਨ ਨੂੰ ਗੜਡੋਲੀਆਂ ਅਤੇ ਰਾਜਗਿਰੀ, 18 ਜੂਨ ਨੂੰ ਅਬਿਆਣਾ ਕਲਾਂ ਤੇ ਅਬਿਆਣਾ ਖੁਰਦ, 19 ਜੂਨ ਨੂੰ ਪਿੰਡ ਧਮਾਣਾ ਅਤੇ ਗੋਲੂਮਾਜਰਾ, ਮਿਤੀ 20 ਜੂਨ ਨੂੰ ਜਿਲ੍ਹਾ ਜੇਲ੍ਹ, 22 ਜੂਨ ਨੂੰ ਬਲਾਕ ਕੀਰਤਪੁਰ ਸਾਹਿਬ ਦੇ ਪਿੰਡ ਬੰਗਾਲਾ ਬਸਤੀ ਅਤੇ ਲੋਹਾਡ ਖੱਡ, 23 ਜੂਨ ਨੂੰ ਡਬੂਰ ਅੱਪਰ ਅਤੇ ਡਬੂਰ ਲੋਅਰ, 24 ਜੂਨ ਨੂੰ ਪਿੰਡ ਗੱਜਪੁਰ ਅਤੇ ਚੰਦਪੁਰ, 25 ਜੂਨ ਨੂੰ ਪਿੰਡ ਬੱਡਲ ਅਤੇ ਝਿੰਜੜੀ, 26 ਜੂਨ ਨੂੰ ਚਿਕਣਾ ਅਤੇ ਮਝੇਰ, 27 ਜੂਨ ਨੂੰ ਜਿਲ੍ਹਾ ਜੇਲ੍ਹ, 29 ਜੂਨ ਨੂੰ ਬਲਾਕ ਭਰਤਗੜ੍ਹ ਦੇ ਪਿੰਡ ਅਟਾਰੀ ਅਤੇ ਹਲੇਰ ਅਤੇ 30 ਜੂਨ ਨੂੰ ਗਰਦਲੇ ਅਤੇ ਗਾਜੀਪੁਰ ਪਿੰਡ ਦਾ ਦੌਰਾ ਕਰੇਗੀ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਏਗੀ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਇਲ ਮੈਡੀਕਲ ਯੁਨਿਟ ਦੀ ਸੇਵਾ ਦਾ ਲਾਭ ਲੈਣ ਲਈ ਉਹ ਕੋਰੋਨਾ ਤੋ ਬਚਾਅ ਸੰਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਜਰੂਰ ਕਰਨ, ਮਾਸਕ ਪਹਿਨ ਕੇ ਰੱਖਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ।