ਫਿਰੋਜ਼ਪੁਰ, 2 ਜੂਨ 2020 : ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਅੱਜ ਮਿਸ਼ਨ ਫਤਿਹ ਦੇ ਤਹਿਤ ਕੋਰੋਨਾ ਵਾਇਸ ਦੇ ਖਿਲਾਫ ਲੜਾਈ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਰਾਧਾ ਸੁਆਮੀ ਸਤਿਸੰਗ ਬਿਆਸ ਨੂੰ ਕੋਰੋਨਾ ਯੋਧਾ ਵਜੋਂ ਸ਼ਲਾਘਾ ਪੱਤਰ ਦੇ ਕੇ ਸਮਮਾਨਿਤ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਸ ਦੇ ਖਿਲਾਫ ਚਲ ਰਹੀ ਜੰਗ ਨੂੰ ਇਕ ਲੋਕ ਲਹਿਰ ਬਨਾਉਣ ਲਈ ਮਿਸ਼ਨ ਫਤਿਹ ਲਾੰਚ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਮਿਸ਼ਨ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਸਰਕਾਰ ਵਲੋਂ ਜਾਰੀ ਹਿਦਾਇਤਾਂ ਜਿਵੇਂ ਕਿ ਸੋਸ਼ਲ ਡਿਸਟੇੰਸਿੰਗ ਦੀ ਪਾਲਣਾ ਕਰਨਾ, ਮਾਸਕ ਪਾਉਨਾ ਅਤੇ ਹੱਥ ਧੋਣ ਦੀ ਆਦਤ ਨੂੰ ਅਪਨਾਉਣ ਤਾਂ ਜੋ ਇਸ ਵਾਇਰਸ ਦੇ ਫੈਲਾਵ ਤੇ ਠੱਲ ਪਾ ਕੇ ਰਖੀ ਜਾ ਸਕੇ। ਇਸ ਦੇ ਨਾਲ ਹੀ ਕੋਰੋਨਾ ਵਾਇਸ ਦੇ ਖਿਲਾਫ ਲੜਾਈ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਉਣ ਵਾਲੇ ਲੋਕਾੰ, ਸੰਸਥਾਵਾਂ ਅਤੇ ਠੀਕ ਹੋਕੇ ਘਰ ਪਰਤਨ ਵਾਲੇ ਕੋਰੋਨਾ ਯੋਧਾਵਾਂ ਨੂੰ ਵੀ ਸਮਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਫਤਿਹ ਦੇ ਤਹਿਤ ਮੰਗਲਵਾਰ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਨੁਮਾਇੰਦਿਆਂ ਨੂੰ ਸਮਮਾਨਿਤ ਕੀਤਾ ਗਿਆ, ਜਿਨਾਂ ਨੇ ਪਿਛਲੇ ਦੋ ਮਹੀਨੇ ਵਿਚ ਇਸ ਲੜਾਈ ਵਿਚ ਦਿਨ-ਰਾਤ ਕੰਮ ਕਰਕੇ ਆਪਣਾ ਵਡਮੁਲਾ ਸਹਿਯੋਗ ਦਿੱਤਾ ਹੈ। ਹੁਣ ਤੱਕ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸੰਸਥਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ 10 ਲੱਖ ਬੰਦਿਆਂ ਨੂੰ 2 ਮਹੀਨੇ ਵਿੱਚ ਲੰਗਰ ਵਰਤਾਇਆ ਗਿਆ ਹੈ। ਲੰਗਰ ਦੀ ਸੇਵਾ ਰੋਜ਼ਾਨਾ 5 ਸਤਿਸੰਗ ਘਰਾਂ ਵਿੱਚ ਕੀਤੀ ਜਾਂਦੀ ਸੀ ਅਤੇ ਰੋਜ਼ਾਨਾ ਲਗਭਗ 500 ਸੇਵਕਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਸੀ। ਸਿਰਫ ਸ਼ਹਿਰ ਵਿੱਚ ਹੀ 4 ਲੱਖ ਲੋਕਾਂ ਨੂੰ ਲੰਗਰ ਇਸ ਸੰਸਧਾ ਵਲੋਂ ਪਹੁੰਚਾਇਆ ਗਿਆ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਰਾਧਾ ਸੁਆਮੀ ਬਿਆਸ ਵੱਲੋਂ ਸਥਾਪਿਤ 4 ਸੈਂਟਰਾਂ ਜਿਵੇਂ ਕਿ ਬੇਟੂ ਕਦੀਮ, ਫ਼ਿਰੋਜ਼ਪੁਰ-ਜ਼ੀਰਾ ਰੋਡ, ਲਖਮੀਰਪੁਰਾ, ਤਲਵੰਡੀ ਭਾਈ ਆਦਿ ਵਿੱਚ ਨਾਂਦੇੜ ਸਾਹਿਬ ਤੋਂ ਜਾਂ ਹੋਰ ਸੂਬਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਠਹਿਰਾਇਆ ਗਿਆ ਸੀ ਜਿੱਥੇ ਇਨ੍ਹਾਂ ਨੂੰ ਪੇਸਟ, ਸਾਬਣ, ਬਰੱਸ਼, ਤੇਲ, ਤੋਲੀਆਂ ਆਦਿ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਲੋੜ ਅਨੁਸਾਰ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਨੇ ਨਾ ਸਿਰਫ਼ ਫ਼ਿਰੋਜ਼ਪੁਰ ਸ਼ਹਿਰ ਸਗੋਂ ਸਮੂਹ ਜ਼ਿਲ੍ਹੇ ਦੇ ਵੱਖ-ਵੱਖ ਸਤਿਸੰਗ ਘਰਾਂ ਜਿਵੇਂ ਕਿ ਜ਼ੀਰਾ, ਮਖੂ, ਗੁਰੂਹਰਸਹਾਏ, ਤਲਵੰਡੀ ਭਾਈ, ਮੱਲਾਂਵਾਲਾ, ਲਖਮੀਰਪੁਰਾ ਅਤੇ ਬੇਟੂ ਕਦੀਮ ਵੱਲੋਂ ਲੰਗਰ ਦੀ ਜੋ ਨਿਰੰਤਰ ਸੇਵਾ ਕੀਤੀ ਗਈ ਹੈ, ਉਸ ਨਾਲ ਜਿੱਥੇ ਪ੍ਰਸ਼ਾਸਨ ਨੂੰ ਸਹਿਯੋਗ ਮਿਲਿਆ ਹੈ, ਉੱਥੇ ਜ਼ਰੂਰਤਮੰਦ ਲੋਕਾਂ ਨੂੰ ਸਾਫ਼-ਸੁਥਰਾ ਅਤੇ ਪੇਟ ਭਰ ਲੰਗਰ ਮਿਲਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਸਾਂਭ-ਸੰਭਾਲ ਸਤਿਸੰਗ ਘਰਾਂ ਵਿੱਚ ਬਹੁਤ ਹੀ ਬਿਹਤਰ ਤਰੀਕੇ ਨਾਲ ਕੀਤੀ ਗਈ ਜੋ ਕਿ ਕਾਫ਼ੀ ਸਲਾਹੁਣਯੋਗ ਹੈ। ਇਸ ਤੋਂ ਇਲਾਵਾ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਵੱਖ-ਵੱਖ ਟਰੇਨਾਂ ਰਾਹੀਂ ਆਪਣੇ ਘਰਾਂ ਵਿੱਚ ਰਵਾਨਾ ਕੀਤਾ ਗਿਆ ਹੈ, ਉਨ੍ਹਾਂ ਨੂੰ ਪ੍ਰਸ਼ਾਸਨ ਦੀ ਬੇਨਤੀ ਤੇ ਜੋ ਲੰਗਰ ਦੇ ਪੈਕੇਟ ਦਿੱਤੇ ਜਾ ਰਹੇ ਸਨ, ਉਹ ਵੀ ਕਾਫ਼ੀ ਸਾਫ-ਸੁੱਥਰੇ ਪੌਸ਼ਟਿਕ ਅਤੇ ਗੁਣਵੱਤਾ ਭਰਪੂਰ ਸਨ। ਇਸ ਮੌਕੇ ਦੇ ਫਿਰੋਜਪੁਰ ਰੈਡਕਰਾਸ ਸੋਸਾਇਟੀ ਦੇ ਸੈਕਰੇਟਰੀ ਸ਼੍ਰੀ ਅਸ਼ੋਕ ਬਹਿਲ ਸਮੇਤ ਹੋਰ ਵੀ ਅਫਸਰ ਮੌਜੂਦ ਸਨ।