ਨਿਰਵੈਰ ਸਿੰਘ ਸਿੰਧੀ
ਮਮਦੋਟ, 2 ਜੂਨ 2020 - ਮਮਦੋਟ ਇਲਾਕੇ ਵਿੱਚ ਉਦੋਂ ਕਾਫੀ ਹਾਸੋਹੀਣੀ ਸਥਿਤੀ ਵੇਖਣ ਨੂੰ ਮਿਲੀ ਜਦੋਂ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਇੱਕ ਪਿੰਡ ਵਿੱਚ ਸ਼ਮਸ਼ਾਨਘਾਟ ਦਾ ਹੀ ਉਦਘਾਟਨ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਟਿੱਬੀ ਖੁਰਦ ਤੋਂ ਵੱਖ ਹੋ ਕੇ ਨਵੀਂ ਬਣੀ ਗ੍ਰਾਮ ਪੰਚਾਇਤ ਕੋਟ ਆਸਾ ਸਿੰਘ ਵਿਖੇ ਪਿੰਡ ਦੇ ਸਰਪੰਚ ਦੇ ਯਤਨਾਂ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਵੱਖਰੇ ਬਣਾਏ ਗਏ ਸ਼ਮਸ਼ਾਨਘਾਟ ਦਾ ਉਦਘਾਟਨ ਖੁਦ ਹਲਕਾ ਵਿਧਾਇਕਾ ਮੈਡਮ ਸਤਿਕਾਰ ਕੌਰ ਗਹਿਰੀ ਵੱਲੋਂ ਕਰਦਿਆਂ ਇਸ ਪ੍ਰਾਜੈਕਟ ਨੂੰ ਲੋਕ ਅਰਪਣ ਕੀਤਾ ਗਿਆ।
ਇਸ ਉਦਘਾਟਨ ਸਮਾਗਮ ਦੇ ਇਲਾਕੇ ਵਿਚ ਦੂਰ ਦੂਰ ਤੱਕ ਚਰਚੇ ਹੋ ਰਹੇ ਹਨ ਕਿ ਹੁਣ ਤੱਕ ਸੂਬਾ ਸਰਕਾਰ ਗਲੀਆਂ - ਨਾਲੀਆਂ ਪੱਕੀਆਂ ਕਰਨ, ਸੜਕਾਂ ਬਣਾਉਣ ਜਾ ਹੋਰ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾਂਦੇ ਸਨ ਜਾਂ ਉਦਘਾਟਨ ਕੀਤੇ ਜਾਂਦੇ ਸਨ ਪ੍ਰੰਤੂ ਹੁਣ ਸ਼ਮਸ਼ਾਨਘਾਟ ਦਾ ਉਦਘਾਟਨ ਕਰਕੇ ਸੂਬੇ ਦੀ ਸਰਕਾਰ ਨੇ ਵਿਕਾਸ ਕਾਰਜਾਂ ਦੀ ਲਿਸਟ ਵਿਚ ਇਕ ਹੋਰ ਪ੍ਰਾਜੈਕਟ ਜੋੜ ਦਿੱਤਾ ਹੈ । ਜਿਸ ਦੀ ਇਲਾਕੇ ਵਿੱਚ ਖਾਸ ਚਰਚਾ ਹੋ ਰਹੀ ਹੈ ।