ਪਰਵਿੰਦਰ ਸਿੰਘ ਕੰਧਾਰੀ
- ਸਮੂਹ ਅਧਿਆਪਕ ਵਰਗ ਅਤੇ ਆਮ ਲੋਕਾਂ ਨੂੰ ਮਿਸ਼ਨ ਫਤਿਹ ਨੂੰ ਸਫਲ ਬਣਾਉਣ ਦੀ ਅਪੀਲ
- ਪਦਉੱਨਤੀ ਉਪਰੰਤ 39 ਅਧਿਆਪਕ ਹੈੱਡ ਟੀਚਰ ਅਤੇ 5 ਹੈੱਡ ਟੀਚਰ ਤੋਂ ਸੈਟਰ ਹੈੱਡ ਟੀਚਰ ਬਣੇ
ਫ਼ਰੀਦਕੋਟ, 2 ਜੂਨ 2020 - ਡਾਇਰੈੱਕਟਰ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਪੰਜਾਬ, ਐੱਸ.ਏ.ਐੱਸ.ਨਗਰ ਵੱਲੋਂ ਜਾਰੀ ਪੱਤਰ ਅਨੁਸਾਰ ਐਲੀਮੈਂਟਰੀ ਸਿੱਖਿਆ ਵਿਭਾਗ 'ਚ ਕੰਮ ਕਰਦੇ ਹੈੱਡ ਟੀਚਰਾਂ ਨੂੰ ਸੈਂਟਰ ਹੈੱਡ ਟੀਚਰਾਂ ਪਦ ਉਨਤੀ ਲਈ ਚੇਅਰਮੈੱਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐੱ.ਸਿੱ) ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦੁਆਰਾ ਕੀਤੀਆਂ ਸਿਫ਼ਾਰਿਸ਼ਾਂ ਨੂੰ ਵਿਚਾਰਨ ਉਪਰੰਤ ਯੋਗ ਪਾਏ ਫ਼ਰੀਦਕੋਟ ਜ਼ਿਲ੍ਹੇ ਦੇ ਪੰਜ ਹੈੱਡ ਟੀਚਰਾਂ ਨੂੰ ਸੈਂਟਰ ਹੈੱਡ ਟੀਚਰ ਵਜੋਂ ਪਦਉੱਨਤ ਕੀਤਾ।
ਇਸ ਤਰ੍ਹਾਂ 39 ਪ੍ਰਾਇਮਰੀ ਟੀਚਰਾਂ ਨੂੰ ਹੈੱਡ ਟੀਚਰਾਂ ਵਜੋਂ ਪਦਉੱਨਤ ਕੀਤਾ ਗਿਆ ਹੈ। ਇਨ੍ਹਾਂ ਉੱਨਤ ਹੋਏ ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਨੂੰ ਹਲਕੇ ਦੇ ਵਿਧਾਇਕ/ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਵੱਲੋਂ ਆਰਡਰ ਦਿੱਤੇ ਗਏ। ਇਸ ਮੌਕੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਮੂਹ ਅਧਿਆਪਕ ਵਰਗ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ 19 ਮਹਾਂਮਾਰੀ ਦੌਰਾਨ ਉਪਜੇ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਮੁਹਿੰਮ ਮਿਸ਼ਨ ਫਤਿਹ ਦੀ ਸਫਲਤਾ ਲਈ ਆਪਣਾ ਯੋਗਦਾਨ ਪਾਉਣ ਕਿਉਂਕਿ ਇਹ ਲੋਕਾਂ ਦਾ ਲੋਕਾਂ ਵੱਲੋਂ ਅਤੇ ਲੋਕਾਂ ਲਈ ਮਿਸ਼ਨ ਹੈ।
ਇਸ ਮੌਕੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਪਦਉੱਨਤ ਹੋਏ ਅਧਿਆਪਕਾਂ ਨੂੰ ਵਧਾਈ ਦਿੰਦਿਆਂ, ਸਕੂਲਾਂ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਹੋਰ ਸੁਹਿਦਰਤਾ ਨਾਲ ਯਤਨ ਕਰਨ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਸਰਕਾਰ ਵੱਲੋਂ ਰਾਜ ਦੇ ਸਕੂਲਾਂ ਅੰਦਰ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਨੇ ਪਹਿਲਾਂ ਅਧਿਆਪਕਾਂ ਦੀ ਮੰਗ ਤੇ ਪਹਿਲਾਂ ਆਨਲਾਈਨ ਤਬਾਦਲਾ ਨੀਤੀ ਲਿਆਂਦੀ ਤੇ ਹੁਣ ਸਰਕਾਰ ਵੱਲੋਂ ਅਧਿਆਪਕਾਂ ਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਅਧਿਆਪਕ ਹੋਰ ਜੋਸ਼ ਨਾਲ ਆਪਣੀ ਸੇਵਾਵਾਂ ਪ੍ਰਦਾਨ ਕਰ ਸਕਣ। ਉਨ੍ਹਾਂ ਕਿਹਾ ਰਾਜ ਦੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਸਰਕਾਰੀ ਸਕੂਲਾਂ ਦਾ ਕਾਇਆ ਕਲਪ ਕੀਤਾ ਹੈ।
ਇਸ ਮੌਕੇ ਕਮਲਜੀਤ ਤਾਹੀਮ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਨੇ ਦੱਸਿਆ ਕਿ ਬਲਕਰਨ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਥੇਹ ਵਾਲਾ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਮਨਜੀਤ ਇੰਦਰਪੁਰਾ ਫ਼ਰੀਦਕੋਟ, ਲਖਵਿੰਦਰ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੋਹਾਰਵਾਲਾ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਭਾਣਾ, ਸੇਵਕ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੋਹਾਰਵਾਲਾ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸੁਰਗਾਪੁਰਾ ਕੋਟਕਪੂਰਾ, ਜਸਕੇਵਲ ਸਿੰਘ ਹੈੱਡ ਟੀਚਰ ਗੋਲੇਵਾਲੀਆ ਸਰਕਾਰੀ ਪ੍ਰਾਇਮਰੀ ਸਕੂਲ ਘੁਗਿਆਣਾ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਿਪਲੀ, ਮਨਜੀਤ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਨੌਂ ਵਿਖੇ ਸੈਂਟਰ ਹੈੱਡ ਟੀਚਰ ਵਜੋਂ ਪਦਉੱਨਤ ਕੀਤਾ ਗਿਆ ਹੈ। ਇਸ ਤਰਾਂ ਉਨਾਂ ਪ੍ਰਾਇਮਰੀ ਟੀਚਰਾਂ ਤੋਂ ਹੈੱਡ ਟੀਚਰਾਂ ਨੂੰ ਆਰਡਰ ਦਿੱਤੇ।
ਇਸ ਮੌਕੇ ਪਰਮਿੰਦਰ ਸਿੰਘ ਬਰਾੜ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਮਨਿੰਦਰ ਕੌਰ ਡਿਪਟੀ ਡੀ.ਈ.ਓ ਐਲੀਮੈਂਟਰੀ ਫ਼ਰੀਦਕੋਟ ਨੇ ਪਦਉੱਨਤ ਹੋਏ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਐੱਲ.ਏ ਰਾਜੇਸ਼ ਕੁਮਾਰ ਸਿੰਗਲਾ, ਸੁਖਜਿੰਦਰ ਸਿੰਘ ਸੀਨੀਅਰ ਸਹਾਇਕ, ਗੁਰਚਰਨ ਸਿੰਘ ਰੋਮਾਣਾ ਸੀਨੀਅਰ ਸਹਾਇਕ, ਗੁਰਪ੍ਰੀਤ ਸਿੰਘ ਜੂਨੀਅਰ ਸਹਾਇਕ, ਅਮਰੀਕ ਸਿੰਘ ਸੰਧੂ ਮੁਲਾਜ਼ਮ ਆਗੂ, ਕਰਮਜੀਤ ਸਿੰਘ ਟਹਿਣਾ ਪੀ.ਏ.ਕੁਸ਼ਲਦੀਪ ਸਿੰਘ ਢਿੱਲੋਂ, ਬਲਕਰਨ ਸਿੰਘ ਨੰਗਲ ਸਕੱਤਰ ਯੂਥ ਕਾਂਗਰਸ ਪੰਜਾਬ ਹਾਜ਼ਰ ਸਨ।