ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 2 ਜੂਨ 2020 - ਭਾਰਤੀ ਰੇਲਵੇ ਨੇ 31 ਮਈ ਤੋਂ ਬਾਅਦ ਕਈ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਰੇਲ ਗੱਡੀਆਂ 'ਚੋਂ ਕੁਝ ਰੇਲ ਗੱਡੀਆਂ ਭਲਕੇ 3 ਜੂਨ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਵੀ ਚਲਾਈਆਂ ਜਾਣਗੀਆਂ। ਅੰਮ੍ਰਿਤਸਰ ਦੇ ਡਿਵੀਜ਼ਨਲ ਅਪ੍ਰੇਸ਼ਨ ਮੈਨੇਜਰ ਰੇਲਵੇ ਅਸ਼ੋਕ ਸਲਾਰੀਆਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਭਲਕੇ ਸਵੇਰੇ ਅੰਮ੍ਰਿਤਸਰ ਤੋਂ ਨੰਦੇੜ ਲਈ 02716 ਸੱਚਖੰਡ ਅੰਮ੍ਰਿਤਸਰ 5:30 ਵਜੇ ਸਵੇਰੇ, ਅੰਮ੍ਰਿਤਸਰ ਤੋਂ ਹਰਿਦੁਆਰ ਲਈ 02054 ਸਵੇਰੇ 6:50 ਵਜੇ, ਅੰਮ੍ਰਿਤਸਰ ਤੋਂ ਮੁੰਬਈ ਲਈ ਲਈ 02926 ਪੱਛਮ ਐਕਸਪ੍ਰੈਸ, ਅੰਮ੍ਰਿਤਸਰ ਤੋ ਜੈਨਗਰ ਲਈ 04650, ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ 02904 ਗੋਲਡਨ ਟੈਂਪਲ ਮੇਲ ਰਾਤ 9:30 ਵਜੇ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਅੰਮ੍ਰਿਤਸਰ ਤੋਂ ਚੜਨ ਵਾਲੇ ਯਾਤਰੂਆਂ ਨੂੰ ਸ਼ੋਸ਼ਲ ਡਿਸਟੈਂਸ ਤੇ ਮੂੰਹ ਤੇ ਮਾਸਕ ਪਾਉਣ ਦੀਆਂ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਹਰੇਕ ਯਾਤਰੂ ਨੂੰ ਸ਼ੋਸ਼ਲ ਡਿਸਟੈਂਸ ਦਾ ਖਿਆਲ ਰੱਖਣ ਬਾਰੇ ਅਪੀਲ ਕੀਤੀ ਜਾ ਰਹੀ ਹੈ।