ਚੰਡੀਗੜ੍ਹ, 2 ਜੂਨ 2020 - ਚੰਡੀਗੜ੍ਹ ਪ੍ਰਸ਼ਾਸਨ ਨੇ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ 'ਤੇ 500 ਰੁਪਏ ਦਾ ਜੁਰਮਾਨਾ ਕਰਨ ਦਾ ਫੈਸਲਾ ਕੀਤਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ 9 ਅਪ੍ਰੈਲ 2020 ਨੂੰ ਆਪਣੇ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਕਿਸੇ ਵੀ ਉਦੇਸ਼ ਲਈ ਜਾਂ ਕਿਸੇ ਵੀ ਕਾਰਨ ਲਈ ਜਨਤਕ ਥਾਵਾਂ 'ਤੇ ਹਸਪਤਾਲ, ਦਫਤਰ ਅਤੇ ਬਾਜ਼ਾਰ 'ਚ ਮੂੰਹ 'ਤੇ ਮਾਸਕ ਜਾਂ ਕੱਪੜਾ ਪਹਿਨਣਾ ਲਾਜ਼ਮੀ ਹੈ।
ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਜੁਰਮਾਨਾ ਦੇਣਾ ਪਏਗਾ ਅਤੇ ਉਲੰਘਣਾ ਕਰਨ ਵਾਲੇ 'ਤੇ ਜੁਰਮਾਨੇ ਦੀ ਅਦਾਇਗੀ ਨਾ ਕਰਨ 'ਤੇ ਆਈ.ਪੀ.ਸੀ. ਦੀ ਧਾਰਾ 188 ਅਧੀਨ ਕਾਰਵਾਈ ਕੀਤੀ ਜਾਏਗੀ।