ਕੁਲਵੰਤ ਸਿੰਘ ਬੱਬੂ
- ਵਿਕਾਸ ਕੀਤਾ, ਵਿਕਾਸ ਕਰਾਂਗਾ
- ਨਹੀਂ ਰਿਹਾ ਘਨੌਰ 'ਚ ਆਪ ਤੇ ਅਕਾਲੀ ਦਾ ਕੋਈ ਆਧਾਰ
ਘਨੌਰ, 2 ਜੂਨ 2020 - ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਘਨੌਰ ਵਿੱਚ ਮੁਕੰਮਲ ਸਫਾਇਆ ਹੋ ਗਿਆ ਹੈ ਅਤੇ ਇਹ ਪਾਰਟੀਆਂ ਆਪਣੀ ਹੋਂਦ ਗਵਾ ਚੁੱਕੀਆਂ ਹਨ ਅਤੇ ਬੱਚੀ ਖੁਚੀ ਸਾਖ ਨੂੰ ਢਾਲ ਬਣਾ ਕੇ ਪਬਲੀਸਿਟੀ ਸਟੰਟ ਖੇਡ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਹਲਕੇ ਵਿੱਚ ਫੜੀ ਗਈ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦੇ ਕਥਿਤ ਕਾਰੋਬਾਰ ਚ ਸ਼ਾਮਿਲ ਵਿਅਕਤੀਆਂ ਨੂੰ ਨਾ ਫੜੇ ਜਾਣ ਦਾ ਵਿਰੋਧ ਕਰ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਦੀ ਕੋਠੀ ਘਿਰਾਓ ਦੇ ਘਿਰੋ ਕਰਨ ਦੀ ਅਸਫ਼ਲ ਕੋਸ਼ਿਸ ਤੇ ਪ੍ਰਤੀਕਿਰਆ ਦਿੰਦੇ ਹੋਏ ਕੀਤਾ।
ਜਲਾਲਪੁਰ ਨੇ ਦਾਅਵਾ ਕੀਤਾ ਕਿ ਵਿਰੋਧੀ ਤੇ ਰਾਜ ਆਪੋ ਆਪਣੀ ਪਾਰਟੀਆਂ ਦੇ ਉੱਚ ਨੇਤਾਵਾਂ ਨੂੰ ਲੈ ਕੇ ਉਨ੍ਹਾਂ ਖਿਲਾਫ ਘੇਰਾਬੰਦੀ ਕਰ ਰਹੀਆਂ ਹਨ ਪਰ ਉਹ ਇਸ ਤੋਂ ਘਬਰਾਉਣ ਵਾਲੇ ਨਹੀਂ ਉਨ੍ਹਾਂ ਨੇ ਵਿਕਾਸ ਕੀਤਾ ਹੈ ਵਿਕਾਸ ਕਰ ਰਹੀ ਹੈ ਅਤੇ ਵਿਕਾਸ ਕਰਨ ਦਾ ਹੀ ਟੀਚਾ ਰੱਖਦੇ ਹਨ। ਜਲਾਲਪੁਰ ਵਿਰੋਧ ਕਰਤਾਵਾਂ ਨੂੰ ਉਨ੍ਹਾਂ ਦੇ ਮੁਕਾਬਲੇ ਚੋਣ ਲੜਨ ਦੀ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵੱਲੋਂ ਕਰਵਾਏ ਗਏ ਕੰਮਾਂ ਤੇ ਅਤੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੇ ਪੂਰਾ ਵਿਸ਼ਵਾਸ ਹੈ ਵਿਰੋਧੀਆਂ ਨੂੰ ਅਗਲੀ ਵਿਧਾਨ ਸਭਾ ਚੋਣਾਂ ਵਿੱਚ ਵੀ ਮੂੰਹ ਦੀ ਖਾਣੀ ਪਏਗੀ। ਵਿਧਾਇਕ ਜਲਾਲਪੁਰ ਦਾਵਾ ਕੀਤਾ ਕਿ ਘਨੌਰ ਹਲਕੇ ਦੇ ਪੱਛੜੇਪਨ ਨੂੰ ਦੂਰ ਕਰਨ ਲਈ ਹਲਕੇ ਵਿਚ ਇੰਡਸਟਰੀ ਵੇਅਰਹਾਊਸਿੰਗ ਗੋਦਾਮ ਚੌੜੀਆਂ ਸੜਕਾਂ ਪਾਣੀ ਪ੍ਰਾਜੈਕਟ ਉਨ੍ਹਾਂ ਵੱਲੋਂ ਲਿਆਂਦੇ ਗਏ ਤਾਂ ਜੋ ਪੰਜਾਬ ਦੇ ਪ੍ਰਵੇਸ਼ ਦੁਵਾਰ ਦੀ ਦਿੱਖ ਅਤੇ ਵਿਕਾਸ ਸੂਬੇ ਵਿੱਚ ਦਿਖਾਈ ਦੇਵੇ।
ਇਸ ਮੌਕੇ ਵਿਧਾਇਕ ਜਲਾਲਪੁਰ ਨੇ ਸਪੱਸ਼ਟ ਕੀਤਾ ਕਿ ਸ਼ਰਾਬ ਮਾਫੀਆ ਸਮੇਤ ਹੋਰ ਗੈਰ ਕਾਨੂੰਨੀ ਧੰਦਿਆਂ ਨੂੰ ਹਲਕੇ ਵਿੱਚ ਪੈਰ ਨਹੀਂ ਰੱਖਣ ਦੇਣਗੇ ਅਤੇ ਹੁਣ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਖੁਦ ਵੀ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਲਈ ਦਿਨ ਰਾਤ ਯਤਨਸ਼ੀਲ ਰਹਿਣਗੇ।
ਉਨ੍ਹਾਂ ਦਾਅਵਾ ਕੀਤਾ ਕਿ ਹਾਲਾਂਕਿ ਪੁਲੀਸ ਵੱਲੋਂ ਬਣਾਈ ਗਈ ਸਿੱਟ ਵੱਲੋਂ ਸ਼ਰਾਬ ਮਾਫੀਆ ਦਾ ਸਰਗਨਾ ਕਾਬੂ ਕੀਤਾ ਗਿਆ ਹੈ ਪਰ ਫਿਰ ਵੀ ਜੇ ਕੋਈ ਇਸ ਵਿੱਚ ਸ਼ਾਮਲ ਹੋਇਆ ਤਾਂ ਉਸ ਨੂੰ ਬਚਾਉਣ ਦੀ ਥਾਂ ਪੁਲਸ ਵੱਲੋਂ ਕਾਬੂ ਕਰਨ ਵਿਚ ਸਹਿਯੋਗ ਕੀਤਾ ਜਾਵੇਗਾ। ਵਿਧਾਇਕ ਜਲਾਲਪੁਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਦਿਆਂ ਕਿਹਾ ਕਿ ਜਿਹੜੇ ਆਗੂ ਕਥਿਤ ਤੌਰ ਤੇ ਗ਼ਲਤ ਧੰਦਿਆਂ ਅਤੇ ਵੱਡੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਉਹ ਅੱਜ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਲਈ ਕੋਰੀ ਅਫਵਾਹਾਂ ਦਾ ਸਹਾਰਾ ਲੈ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਸਿਟੀ ਪ੍ਰਧਾਨ ਗੁਰਦੀਪ ਸਿੰਘ ਉਟਸਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਮੀਤ ਪ੍ਰਧਾਨ ਜਿਲ੍ਹਾ ਯੂਥ ਕਾਂਗਰਸ ਗਗਨਦੀਪ ਸਿੰਘ ਜੌਲੀ ਜਲਾਲਪੁਰ, ਪ੍ਰਧਾਨ ਨਗਰ ਪੰਚਾਇਤ ਨਰਪਿੰਦਰ ਸਿੰਘ ਭਿੰਦਾ, ਚੇਅਰਮੈਨ ਮਾਰਕੀਟ ਕਮੇਟੀ ਬਲਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਲਾਲੀ ਸਰਵਾਰਾ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਜਗਰੂਪ ਸਿੰਘ ਹੈਪੀ ਸਹਿਰਾ, ਵਾਈਸ ਚੇਅਰਮੈਨ ਬਲਾਕ ਸੰਮਤੀ ਘਨੌਰ ਗੁਰਦੇਵ ਸਿੰਘ ਬਘੌਰਾ, ਮੈਂਬਰ ਬਲਾਕ ਸੰਮਤੀ ਰਣਧੀਰ ਸਿੰਘ ਕਾਂਮੀ ਖੁਰਦ, ਸਰਪੰਚ ਬਲਜੀਤ ਸਿੰਘ ਲਾਛੜੂ, ਸਰੰਪਚ ਹਰਵਿੰਦਰ ਸਿੰਘ ਖੋਖਰ ਚਤਰ ਨਗਰ, ਜਸਪਾਲ ਸਿੰਘ ਲੰਬੜਦਾਰ ਅਜਰਾਵਰ, ਮੁਸ਼ਤਾਕ ਅਲੀ (ਜੱਸੀ) ਘਨੌਰ, ਗੁਰਨਾਮ ਸਿੰਘ ਬਦੇਸ਼ਾ,ਰਾਮ ਕੁਮਾਰ ਤੁਲੇਵਾਲ,ਅੱਛਰ ਸਿੰਘ ਭੇਡਵਾਲ, ਸਰੰਪਚ ਡਿਪਲ ਸਿੰਘ ਚੱਪੜ ਅਤੇ ਹੋਰ ਵੀ ਪਾਰਟੀ ਵਰਕਰ ਮੌਜੂਦ ਸਨ।