ਸੰਜੀਵ ਸੂਦ
ਲੁਧਿਆਣਾ, 3 ਜੂਨ 2020 - ਲੁਧਿਆਣਾ ਦੀ ਸਾਈਕਲ ਇੰਡਸਟਰੀ ਅਤੇ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਹੈ। ਜੇਕਰ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਸਾਲਾਨਾ ਡੇਢ ਕਰੋੜ ਦੇ ਕਰੀਬ ਸਾਈਕਲ ਤਿਆਰ ਕੀਤੇ ਜਾਂਦੇ ਨੇ। ਲੁਧਿਆਣਾ ਦੇ ਵਿੱਚ ਸਾਈਕਲ ਉਦਯੋਗ ਦੇ ਨਾਲ ਜੁੜੀਆਂ ਹੋਈਆਂ 4000 ਤੋਂ ਵੱਧ ਛੋਟੀਆਂ ਅਤੇ ਵੱਡੀਆਂ ਯੂਨਿਟਾਂ ਨੇ ਜਿਸ ਵਿੱਚ ਹੀਰੋ ਸਾਈਕਲ, ਏਵਨ, ਹਾਈ ਬਰਡ, ਨੋਵਾ ਅਤੇ ਨੀਲਮ ਸਾਈਕਲ ਵਰਗੀਆਂ ਕੰਪਨੀਆਂ ਦੇ ਨਾਂ ਸ਼ਾਮਲ ਨੇ।
ਜੇਕਰ ਗੱਲ ਆਮ ਸਾਈਕਲ ਯਾਨੀ ਜਿਸ ਨੂੰ ਰੋਡਸਟਰ ਸਾਈਕਲ ਕਿਹਾ ਜਾਂਦਾ ਹੈ, ਲੁਧਿਆਣਾ ਵਿੱਚ ਸਾਲਾਨਾ 80-85 ਲੱਖ ਸਾਈਕਲ ਬਣਾਇਆ ਜਾਂਦਾ ਹੈ ਅਤੇ ਇਸ ਵਿੱਚ ਲਗਭਗ 48 ਫੀਸਦੀ ਹਿੱਸਾ ਸਰਕਾਰ ਵੱਲੋਂ ਦਿੱਤੇ ਗਏ ਆਰਡਰਾਂ ਦਾ ਹੁੰਦਾ ਹੈ। ਲੁਧਿਆਣਾ ਦਾ ਸਾਈਕਲ ਪੰਜਾਬ ਤੋਂ ਇਲਾਵਾ ਦੇਸ਼ ਦੇ ਲਗਭਗ ਹਰ ਹਿੱਸੇ ਵਿੱਚ ਜ਼ਿਆਦਾ ਹੈ ਗੁਜਰਾਤ, ਮੱਧ ਪ੍ਰਦੇਸ਼, ਅਸਾਮ, ਆਂਧਰਾ ਪ੍ਰਦੇਸ਼, ਕਰਨਾਟਕਾ ਆਦਿ ਵਿੱਚ ਲੁਧਿਆਣਾ ਦਾ ਵੱਡੀ ਤਦਾਦ ਚ ਸਾਈਕਲ ਵਿਕਦਾ ਹੈ।
ਲੁਧਿਆਣਾ ਵਿੱਚ ਸਾਈਕਲ ਇੰਡਸਟਰੀ ਨਾਲ ਜੁੜੇ ਹੋਏ ਵੱਡੀ ਤਦਾਦ ਵਿੱਚ ਛੋਟੀਆਂ ਅਤੇ ਵੱਡੀਆਂ ਯੂਨਿਟਾਂ ਦੇ ਵਿੱਚ ਹਜ਼ਾਰਾਂ ਦੀ ਤਦਾਦ ਚ ਲੇਬਰ ਵੀ ਕੰਮ ਕਰਦੀ ਹੈ ਪਰ ਇਨੀਂ ਦਿਨੀਂ ਲਗਾਤਾਰ ਕਰਫਿਊ ਲੱਗਣ ਕਾਰਨ ਲੋਕ ਡਾਊਨ ਕਰਕੇ ਲੇਬਰ ਪਰਵਾਸ ਕਰ ਰਹੀ ਹੈ ਲੁਧਿਆਣਾ ਦੇ ਵਿੱਚ ਲੱਗਭੱਗ 6 ਲੱਖ ਦੇ ਕਰੀਬ ਲੇਬਰ ਹੈ ਜਿਨ੍ਹਾਂ ਚੋਂ ਵੱਡਾ ਹਿੱਸਾ ਆਪੋ ਆਪਣੇ ਸੂਬੇ ਚ ਪਰਤ ਚੁੱਕਾ ਹੈ।।
ਇੱਕ ਪਾਸੇ ਜਦੋਂ ਪੂਰੇ ਵਿਸ਼ਵ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਆਰਥਿਕ ਮੰਦਹਾਲੀ ਚੱਲ ਰਹੀ ਸੀ ਉਸ ਵੇਲੇ ਲੁਧਿਆਣਾ ਦੀ ਸਾਈਕਲ ਇੰਡਸਟਰੀ ਲਗਾਤਾਰ ਵੱਧ ਫੁੱਲ ਰਹੀ ਸੀ ਕਿਉਂਕਿ ਲਗਾਤਾਰ ਇਸ ਦੌਰਾਨ ਸਾਈਕਲ ਦੀ ਡਿਮਾਂਡ ਵੱਧ ਰਹੀ ਸੀ ਅਤੇ ਡਿਮਾਂਡ ਪੂਰੀ ਕਰਨਾ ਸਾਈਕਲ ਇੰਡਸਟਰੀ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ, ਪਰ ਲਗਾਤਾਰ ਲੇਬਰ ਜਾਣ ਕਰਕੇ ਸਾਈਕਲ ਇੰਡਸਟਰੀ ਦੇ ਚੱਕੇ ਦੀ ਰਫਤਾਰ ਹੁਣ ਘੱਟ ਗਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚਾਵਲਾ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਸਾਈਕਲ ਇੰਡਸਟਰੀ ਹੁਣ ਵਧਣ ਫੁੱਲਣ ਲੱਗੀ ਹੈ ਉੱਥੇ ਹੀ ਦੂਜੇ ਪਾਸੇ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਲੇਬਰ ਪਲਾਇਨ ਕਰ ਰਹੀ ਹੈ ਜਿਸ ਦਾ ਉਨ੍ਹਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਸਾਈਕਲ ਇੰਡਸਟਰੀ ਬੰਦ ਹੋਣ ਦੀ ਕਗਾਰ ਤੇ ਆ ਜਾਵੇਗੀ ਕਿਉਂਕਿ ਜਦੋਂ ਲੇਬਰ ਹੀ ਨਹੀਂ ਹੋਵੇਗੀ ਤਾਂ ਸਾਈਕਲ ਇੰਡਸਟਰੀ ਦੇ ਵਿੱਚ ਕੰਮ ਕੌਣ ਕਰੇਗਾ।
ਲੁਧਿਆਣਾ ਦੀ ਸਾਈਕਲ ਇੰਡਸਟਰੀ ਲਗਾਤਾਰ ਆਪਣੇ ਪੁੱਤਰ ਚੜ੍ਹਾਅ ਕਰਕੇ ਸੁਰੱਖਿਆ 'ਚ ਰਹਿੰਦੀ ਹੈ ਬੀਤੇ ਇੱਕ ਦਹਾਕੇ ਤੋਂ ਲਗਾਤਾਰ ਸਾਈਕਲ ਇੰਡਸਟਰੀ ਘਾਟੇ ਵੱਲ ਜਾ ਰਹੀ ਸੀ ਅਤੇ ਜਦੋਂ ਹੁਣ ਲਗਭਗ ਸਾਰੇ ਹੀ ਖੇਤਰਾਂ ਦੇ ਵਿੱਚ ਮੰਦੀ ਦੀ ਮਾਰ ਛਾਈ ਹੋਈ ਸੀ ਤਾਂ ਇੱਕੋ ਹੀ ਵਪਾਰ ਲੁਧਿਆਣਾ ਦੀ ਸਾਈਕਲ ਇੰਡਸਟਰੀ ਵੱਧ ਫੁੱਲ ਰਹੀ ਸੀ ਕਿਉਂਕਿ ਵੱਡੀ ਤਾਦਾਦ ਚ ਪ੍ਰਵਾਸੀ ਵੀ ਰੋਡਸਟਰ ਸਾਈਕਲ ਖਰੀਦ ਰਹੇ ਸਨ ਸਾਈਕਲ ਦੀ ਡਿਮਾਂਡ ਵਧੀ ਸੀ ਪਰ ਹੁਣ ਮੁੜ ਤੋਂ ਅਜਿਹੇ ਹਾਲਾਤ ਹੋ ਗਏ ਨੇ ਕਿ ਲੇਬਰ ਲਗਾਤਾਰ ਵਾਪਸ ਜਾ ਰਹੀ ਹੈ ਅਤੇ ਕੰਮ ਕਰਨਾ ਬਹੁਤ ਔਖਾ ਹੋ ਗਿਆ।