ਰਾਮਪੁਰਾ ਫੂਲ, 3 ਜੂਨ 2020 - ਅਕਾਲੀ ਆਗੂ ਰੁਪਿੰਦਰ ਸਿੰਘ ਕੌਲੋਕੋ ਨੇ ਹਲਕਾ ਰਾਮਪੁਰਾ ਫੂਲ, ਵਿੱਚ ਸੜਕਾਂ ਦੀ ਦੁਰਦਸ਼ਾ ਬਾਰੇ ਦੱਸਦਿਆਂ ਕਿਹਾ ਕਿ ਜਲਾਲ ਤੋਂ ਭਾਈਰੂਪਾ ਦੀ ਸੜਕ 'ਤੇ ਆਵਾਜਾਈ ਦਾ ਬੁਰਾ ਹਾਲ ਹੈ। ਸੈਲਰ 'ਤੇ ਕੁੱਝ ਸਮਾਂ ਪਹਿਲਾ ਰੇਤ ਦਾ ਖੱਡਾ ਵੀ ਚੱਲਦਾ ਸੀ, ਅਤੇ ਬੱਸਾਂ ਨਾਲ ਲੰਘਣ 'ਚ ਮੁਸ਼ਕਿਲ ਆਉਂਦੀ ਹੈ, ਸੜਕ ਟੁੱਟੀ ਹੋਈ ਹੈ ਅਤੇ ਸਿੰਗਲ ਹੈ।
ਸਿੰਗਲ ਸੜਕ ਹੋਣ ਕਰਕੇ ਗਰੀਬ ਦੋ ਪਹੀਆਂ ਚਾਲਕਾਂ ਲਈ ਮੌਤ ਦਾ ਸੱਦਾ ਹੈ, ਸੜਕ ਦੇ ਨਾਲ ਲੱਗਦੇ ਖਤਾਨਾ ਦੀ ਮਿੱਟੀ ਰੇਤਲੀ ਹੈ ਜੇਕਰ ਕੋਈ ਸੜਕ 'ਤੇ ਡਿੱਗਿਆ ਤਾਂ ਰੱਬ ਨੇੜੇ ਪਰ ਜੇ ਖਤਾਨਾ ਵੱਲ ਡਿੱਗਿਆ ਤਾਂ ਮਿੱਟੀ 'ਚ ਲਿੱਬੜ ਕੇ ਸਰ ਜਾਂਦਾ। ਇਸ ਇਲਾਕੇ 'ਚ ਭਾਈਰੂਪਾ ਦਾ ਮਜ਼ਦੂਰ ਮਿਸਤਰੀ ਵਰਗ ਭਗਤਾਂ ਇੰਡਸਟਰੀ ਨਾਲ ਜੁੜੇ ਹੋਣ ਕਰਕੇ ਲੋਕ ਦੋ ਪਹੀਆ ਦੀ ਵਰਤੋਂ ਜ਼ਿਆਦਾ ਕਰਦੇ ਹਨ।
ਇਹ ਸੜਕ ਜ਼ਿਆਦਾ ਚੱਲਦੀ ਹੈ ਅਤੇ ਭਗਤਾ ਬਲਾਕ, ਜਲਾਲ, ਭਾਈਰੂਪਾ ਦੇ ਬੱਚੇ ਸਕੂਲੀ /ਕਾਲਜ/ਪ੍ਰਾਈਵੇਟ ਬੱਸਾਂ ਰਾਹੀ ਰਾਮਪੁਰਾ ਫੂਲ ਪੜ੍ਹਨ ਲਈ ਭਾਈਰੂਪਾ, ਸੇਲਬਰਾਹ ਸੜਕ ਰਾਹੀਂ ਤੇ ਫੂਲ ਬਲਾਕ ਦੇ ਪਿੰਡਾਂ ਦੇ ਬੱਚੇ ਭਾਈਰੂਪਾ, ਦਿਆਲਪੁਰਾ ਤੇ ਭਗਤਾ/ਪ੍ਰਾਈਵੇਟ ਮਲਾਜ਼ਮ, ਮਜ਼ਦੂਰ ਮਿਸਤਰੀ ਵੀ ਦੋ ਪਹੀਆ ਵਾਹਨਾਂ ਦੀ ਵਰਤੋਂ ਇਸ ਸੜਕ ਰਾਹੀਂ ਕਰਦੇ ਹਨ।
ਪਰ ਅਫਸੋਸ ਦੀ ਗੱਲ ਹੈ ਕਿ ਸੜਕਾਂ ਦੇ ਨਾਲ ਲੱਗੀ ਥਾਂ ਜ਼ਮੀਨਾਂ 'ਚ ਰਲਾਏ ਹੋਣ ਕਰਕੇ ਦੋ ਬੱਸਾਂ ਜਾਂ ਟਰੱਕਾਂ, ਕੰਬਾਇਨਾ ਦੀ ਕਰਾਸਿੰਗ ਬਹੁਤ ਔਖੀ ਹੁੰਦੀ ਹੈ। ਬਰਸਾਤਾਂ ਦੇ ਦਿਨਾਂ ਵਿੱਚ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਸੜਕਾਂ ਦੀ ਸਹੀ ਮਿਣਤੀਆਂ ਬਾਰੇ ਫਸਲ ਦੇ ਸੀਜ਼ਨ ਬਾਅਦ ਹਰ ਐਸ.ਡੀ.ਐਮ. ਸਾਹਿਬ ਨੂੰ ਬੇਨਤੀਆਂ ਕਰਨ ਬਾਅਦ ਵੀ ਨਤੀਜਾ ਜੀਰੋ ਹੀ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਬੰਧਿਤ ਅਫਸਰ ਸਾਹੀ ਨੂੰ ਬੇਨਤੀ ਕੀਤੀ ਕਿ ਲੋਕ ਦਾ ਸਹਿਯੋਗ ਲੈ ਕੇ ਸੜਕ ਦਾ ਕੰਮ ਦਰੁੱਸਤ ਕਰਵਾਇਆ ਜਾਵੇ। ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਜੇ ਕੋਈ ਕਾਰਵਾਈ ਨਾ ਹੋਈ ਤਾਂ ਹਲਕਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਸਾਰੀਆ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਅਗਲਾ ਐਕਸਨ ਪਲਾਨ ਵਿਚਾਰਿਆ ਜਾਵੇਗਾ।