ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਨੂੰ ਸਦਮਾ- ਮਾਤਾ ਜੀ ਸੁਰਗਵਾਸ
ਲੁਧਿਆਣਾ, 4 ਜੂਨ, 2020 :
ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ (ਗੁਰਦਾਸਪੁਰ) ਦੇ ਪ੍ਰਧਾਨ ਸ: ਪਿਰਥੀਪਾਲ ਸਿੰਘ ਹੇਅਰ (ਪੁਲਿਸ ਕਪਤਾਨ) ਪੰਜਾਬੀ ਸਾਹਿੱਤ ਅਕਾਡਮੀ ਦੇ ਸਰਪ੍ਰਸਤ ਤੇ ਸ: ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਟਰੱਸਟੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਸੁਪਤਨੀ ਮਹਿੰਦਰ ਸਿੰਘ ਹੇਅਰ ਦਾ ਬੀਤੀ ਰਾਤ ਲੁਧਿਆਣਾ ਦੇ ਦੀਪ ਨਰਸਿੰਗ ਹੋਮ ਚ ਦੇਹਾਂਤ ਹੋ ਗਿਆ ।
ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਵਡੇਰੀ ਉਮਰ ਦੀਆਂ ਸਮੱਸਿਆਵਾਂ ਕਾਰਨ ਇਲਾਜ ਅਧੀਨ ਸਨ।
ਉਹ ਆਪਣੇ ਪਿੱਛੇ ਤਿੰਨ ਪੁੱਤਰ ਜਸਮੇਰ ਸਿੰਘ, ਖ਼ੁਸ਼ਕਰਨ ਸਿੰਘ (ਇੰਸਪੈਕਟਰ , ਪੰਜਾਬ ਪੁਲੀਸ) ਤੇ ਪਿਰਥੀਪਾਲ ਸਿੰਘ ਤੋਂ ਇਲਾਵਾ ਦੋ ਧੀਆਂ ਬਲਕਰਨਜੀਤ ਕੌਰ ਤੇ ਨਿਰਮੋਲਜੀਤ ਕੌਰ ਦਾ ਭਰਿਆ ਪਰਿਵਾਰ ਛੱਡ ਗਏ ਹਨ।
ਇੱਕ ਪੁੱਤਰ ਕਮਲਜੀਤ ਸਿੰਘ (ਸਰਵਿਸਿਜ਼) ਦੀ ਜਵਾਨ ਉਮਰੇ ਹਾਦਸੇ ਚ ਮੌਤ ਹੋ ਗਈ ਸੀ। ਰਾਸ਼ਟਰੀ ਪੱਧਰ ਦੇ ਉੱਘੇ ਅਥਲੀਟ ਕਮਲਜੀਤ ਸਿੰਘ ਦੀ ਯਾਦ ਚ ਹਰ ਸਾਲ ਖੇਡਾਂ ਕਰਵਾਈਆਂ ਜਾਂਦੀਆਂ ਹਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 4 ਜੂਨ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਕੋਟਲਾ ਸ਼ਾਹੀਆ( ਨੇੜੇ ਬਟਾਲਾ) ਗੁਰਦਾਸਪੁਰ ਵਿਖੇ ਕੀਤਾ ਜਾਵੇਗਾ।
ਪਰਿਵਾਰ ਵੱਲੋਂ ਸਨੇਹੀਆਂ, ਰਿਸ਼ਤੇਦਾਰਾਂ ਤੇ ਹਮਦਰਦ ਜੀਆਂ ਨੂੰ ਬੇਨਤੀ ਹੈ ਕਿ ਉਹ ਵਰਤਮਾਨ ਹਾਲਾਤ ਨੂੰ ਧਿਆਨ ‘ਚ ਰੱਖਦਿਆਂ ਨਿਜੀ ਰੂਪ ‘ਚ ਆਉਣ ਦੀ ਖੇਚਲ ਨਾ ਕਰਨ ਪਰ ਆਪੋ ਆਪਣੇ ਪੱਧਰ ਤੇ ਮਾਤਾ ਜੀ ਨਮਿਤ ਅਰਦਾਸ ਜ਼ਰੂਰ ਕਰਨ।
ਮੈਂ ਸਤਿਕਾਰਯੋਗ ਮਾਤਾ ਜੀ ਦੀ ਯਾਦ ‘ਚ ਨਤਮਸਤਕ ਹਾਂ।
ਗੁਰਭਜਨ ਗਿੱਲ ਤੇ ਪਰਿਵਾਰ