ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ 4 ਜੂਨ:
ਡਿਪਟੀ ਕਮਿਸ਼ਨਰਰ ਸ੍ਰ .ਅਰਵਿੰਦ ਪਾਲ ਸਿੰਘ ਸੰਧੂ ਨੇ ਨਗਰ ਕੌਂਸਲ ਫਾਜ਼ਿਲਕਾ ਦੀ ਹਦੂਦ ਅੰਦਰ ਰਹਿੰਦੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਆਮ ਜਨਤਾ ਨੂੰ ਵਿਸੇਸ਼ ਸਹੂਲਤ ਦਿੰਦਿਆਂ ਸਰਕਾਰੀ ਹੁਕਮਾਂ ਮੁਤਾਬਿਕ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਦੇ ਬਕਾਇਆ 31 ਮਈ, 2020 ਤੱਕ ਯਕਮੁਸ਼ਤ ਜਮਾਂ ਕਰਵਾਉਣ ਤੇ ਸਾਰੇ ਵਿਆਜ/ਜੁਰਮਾਨੇ ਦੀ ਮੁਆਫੀ ਦੇ ਨਾਲ-ਨਾਲ ਬਣਦੇ ਹਾਊਸ ਜਾਂ ਪ੍ਰਾਪਰਟੀ ਟੈਕਸ ਤੇ 10 ਫੀਸਦੀ ਦੀ ਵਿਸੇਸ਼ ਛੋਟ ਦੇਣ ਦਾ ਫੈਸਲਾ ਲਿਆ ਗਿਆ ਸੀ।
ਉਨਾਂ ਦੱਸਿਆ ਕਿ ਹੁਣ ਪੰਜਾਬ ਵਿੱਚ ਕੋਵਿਡ-19 ਦੇ ਮੱਦੇਨਜ਼ਰ ਕਰਫਿਊ ਲੱਗਣ ਅਤੇ ਲਾਕਡਾਉਨ ਹੋਣ ਕਰਕੇ ਸਰਕਾਰ ਵੱਲੋ ਵਿਸੇਸ਼ ਛੋਟ ਵਿੱਚ ਹੋਰ ਵਾਧਾ ਕਰਦੇ ਹੋਏ ਹੁਣ ਇਸਦੀ ਆਖਰੀ ਮਿਤੀ 30 ਜੂਨ 2020 ਤੱਕ ਵਧਾ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਸਦੇ ਨਾਲ ਹੀ ਪਾਣੀ ਅਤੇ ਸੀਵਰੇਂਜ ਦੇ ਬਕਾਇਆ ਨੂੰ ਵੀ ਯਕਮੁਸ਼ਤ ਜਮਾਂ ਕਰਵਾਉਣ ਤੇ 10 ਫੀਸਦੀ ਸਰਚਾਰਜ ਤੋ 30 ਜੂਨ 2020 ਤੱਕ ਛੋਟ ਦਿੱਤੀ ਗਈ ਹੈ।
ਕਾਰਜ ਸਾਧਕ ਅਫ਼ਸਰ ਸ੍ਰੀ ਰਜ਼ਨੀਸ ਕੁਮਾਰ ਨੇ ਫਾਜ਼ਿਲਕਾ ਨਗਰ ਕੌਂਸਲ ਦੀ ਹਦੂਦ ਅੰਦਰ ਰਹਿ ਰਹੇ ਹਰ ਆਮ ਅਤੇ ਖਾਸ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 30 ਜੂਨ, 2020 ਤੱਕ ਆਪਣਾ ਬਣਦਾ ਪ੍ਰਾਪਰਟੀ ਟੈਕਸ/ਹਾਊਸ ਟੈਕਸ, ਪਾਣੀ ਅਤੇ ਸੀਵਰੇਂਜ ਦੇ ਬਕਾਇਆ ਨੂੰ ਜਮਾਂ ਕਰਵਾ ਸੱਕਦੇ ਹਨ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਕਿਸੇ ਵੀ ਤਰਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਸੇ ਵੀ ਦਫ਼ਤਰੀ ਕੰਮਕਾਜ਼ ਵਾਲੇ ਦਿਨ ਨਗਰ ਕੋਸ਼ਲ ਫਾਜਿਲਕਾ ਦੇ ਦਫ਼ਤਰ ਵਿਖੇ ਪੁੱਛ ਗਿੱਛ ਕੀਤੀ ਜਾ ਸਕਦੀ ਹੈ।
ਉਨਾਂ ਦੱਸਿਆ ਕਿ ਜਿਹੜੇ ਲੋਕ ਘਰ ਬੇਠੇ ਆਨਲਾਈਨ ਪ੍ਰਾਪਰਟੀ ਟੇੈਕਸ ਜਮਾਂ ਕਰਵਾਉਣਾ ਚਹੁੰਦੇ ਹਨ ਉਹ ਦਫ਼ਤਰ ਦੀ ਵੈਬਸਾਈਟ https://mseva.lgpunjab.gov.in/citizen ਤੇ ਟੈਕਸ ਭਰ ਸਕਦੇ ਹਨ।