ਅਸ਼ੋਕ ਵਰਮਾ
ਮਾਨਸਾ, 4 ਜੂਨ 2020 - ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸਿੱਖਿਆ ਵਿਕਾਸ ਮੰਚ ਅਤੇ ਜ਼ਿਲ੍ਹਾ ਪ੍ਰਸਾਸ਼ਨ ਮਾਨਸਾ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ਦੇ ਆਨ ਲਾਈਨ ਪੇਂਟਿੰਗ ਮੁਕਾਬਲੇ ਕਰਵਾਏ ਗਏ। ਜਿਸ 'ਚ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਬ-ਡਵੀਜਨ ਮੈਜਿਸਟਰੇਟ ਮਾਨਸਾ ਸ਼੍ਰੀਮਤੀ ਸਰਬਜੀਤ ਕੌਰ ਨੇ ਅਦਾ ਕੀਤੀ। ਉਨ੍ਹਾਂ ਇਸ ਮੌਕੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਦਾ ਇਹ ਯਤਨ ਸ਼ਲਾਘਾ ਯੋਗ ਕਦਮ ਹੈ। ਉਹਨਾਂ ਇਸ ਗੱਲ ਤੇ ਵੀ ਤਸੱਲੀ ਪ੍ਰਗਟ ਕੀਤੀ ਕਿ ਮਾਨਸਾ ਜਿਲ੍ਹੇ ਦੇ ਬੱਚੇ ਕੋਰੋਨਾ ਵਾਇਰਸ ਦੀ ਬੀਮਾਰੀ ਸਬੰਧੀ ਪੂਰੀ ਜਾਣਕਾਰੀ ਰੱਖਦੇ ਹਨ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਅਤੇ ਇਸ ਪੇਟਿੰਗ ਮੁਕਾਬਿਲਆਂ ਦੇ ਮੁੱਖ ਪ੍ਰਬੰਧਕ ਸੰਦੀਪ ਘੰਡ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ 450 ਤੋਂ ਉੱਪਰ ਬੱਚਿਆਂ ਦੀਆਂ ਪੇਟਿੰਗ ਪ੍ਰਾਪਤ ਹੋਈਆਂ ਜਿਨ੍ਹਾਂ ਨੂੰ ਜੁਨੀਅਰ ਅਤੇ ਸੀਨੀਅਰ ਵਰਗ ਵਿੱਚ ਵੰਡਿਆ ਗਿਆ। ਘੰਡ ਨੇ ਦੱਸਿਆ ਕਿ ਜੂਨੀਅਰ ਵਰਗ ਵਿੱਚ ਗਿੰਨਾਕਸ਼ੀ ਸਿੰਗਲਾ ਡੀ.ਏ.ਵੀ.ਪਬਲਿਕ ਸਕੂਲ ਨੇ ਪਹਿਲਾ,ਨਵਦੀਪ ਕੌਰ ਪੰਜਾਬ ਕੰਨਵੇਂਟ ਸਕੂਲ ਝੁਨੀਰ ਨੇ ਦੂਸਰਾ ਅਤੇ ਤਨਸ਼ਿਕ ਮਿੱਤਲ ਨੇ ਤੀਸਰਾ ਸ਼ਥਾਨ ਪ੍ਰਾਪਤ ਕੀਤਾ ਜਦੋ ਕਿ ਭਾਵਿਨਕ ਮਿੱਤਲ ਡੇ.ਏ.ਵੀ.ਪਬਲਿਕ ਸਕੂਲ ਮਾਨਸਾ ਅਤੇ ਜਸਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਨੂੰ ਹੌਂਸਲਾ ਵਧਾਊ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਸੀਨੀਅਰ ਵਰਗ ’ਚ ਪਾਇਲ ਮਨੂਵਾਟਿਕਾ ਸੀਨੀਅਰ ਸੈਕੰਡਰੀ ਸਕੂਲ਼ ਮਾਨਸਾ ਨੇ ਪਹਿਲਾ,ਚੰਪਾ ਕੁਮਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੂਸ਼ਰਾ ਅਤੇ ਰਜਨੀ ਕੌਰ ਸਰਕਾਰੀ ਸਕੂਲ ਭੀਖੀ ਨੇ ਤੀਸਰਾ ਇਨਾਮ ਹਾਸਲ ਕੀਤਾ। ਨਵਦੀਪ ਕੌਰ ਬਰਨਾਲਾ ਅਤੇ ਜਸਪ੍ਰੀਤ ਕੌਰ ਖਿਆਲਾ ਕਲਾਂ ਨੂੰ ਹੌਂਸਲਾ ਅਫਜਾਈ ਇਨਾਮ ਦਿੱਤੇ ਗਏ। ਜੇਤੂਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਿਲਆਂ ਵਿੱਚ ਜੱਜ ਦੀ ਭੂਿਮਕਾ ਗੁਰਪ੍ਰੀਤ ਮਾਨਸਾ ਅਤੇ ਉੱਗਰ ਸ਼ਿੰਘ ਕੋਟਧਰਮੂ ਨੇ ਨਿਭਾਈ। ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਿਲਾ ਪ੍ਰਧਾਨ ਹਰਦੀਪ ਸਿੱਧੂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਬੱਚਿਆਂ ਦੇ ਭਾਸ਼ਣ ਅਤੇ ਸਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ।ਇਸ ਮੌਕੇ ਬੱਚਿਆਂ ਦੇ ਮਾਪਿਆਂ ਤੋ ਇਲਾਵਾ ਮਨੋਜ ਕੁਮਾਰ ਲੱਡੂ ਧੰਜਲ ਮਾਨਸਾ ਨੇ ਸ਼ਮੂਲੀਅਤ ਕੀਤੀ।