ਅਸ਼ੋਕ ਵਰਮਾ
ਬਠਿੰਡਾ, 4 ਜੂਨ 2020 - ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਦਮੀ ਪਾਰਟੀ ਪੰਜਾਬ ਨੇ ‘ਆਪ ਦੀ ਕੋਰੋਨਾ ਵਾਰੀਅਰ ਕਾਲਿੰਗ ਕੰਪੇਨ ਜੋ 31 ਮਈ ਤੱਕ ਚਲਾਈ ਗਈ 'ਚ ਹਲਕਾ ਬਠਿੰਡਾ ਸ਼ਹਿਰੀ ਦੇ 69 ਵਲੰਟੀਅਰਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚੋਂ ਹਲਕਾ ਬਠਿੰਡਾ ਸ਼ਹਿਰੀ ਦੇ ਰਘਵੀਰ ਸਿੰਘ ਜੁਆਇੰਟ ਸਕੱਤਰ ਅਤੇ ਜਨਾਰਦਨ ਮਾਹੀਉ ਜੁਆਂਇੰਟ ਸਕੱਤਰ ਬਠਿੰਡਾ ਲੋਕ ਸਭਾ ਹਲਕੇ ਚੋਂ ਕਾਲਿੰਗ ਵਿੱਚ ਪਹਿਲੇ ਸਥਾਨ 'ਤੇ ਰਹੇ।
ਪਾਰਟੀ ਪ੍ਧਾਨ ਪੰਜਾਬ ਭਗਵੰਤ ਮਾਨ ਐਮ. ਪੀ, ਸੰਗਰੂਰ ਨੇ ਰਘਵੀਰ ਸਿੰਘ ਅਤੇ ਜਨਾਰਦਨ ਮਾਹੀਉ ਨੂੰ ਸਰਟੀਫਿਕੇਟ ਜਾਰੀ ਕੀਤਾ ਤੇ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਜੇਹੇ ਜੁਝਾਰੂ ਵਰਕਰਾਂ ਦੀ ਲੋੜ ਹੈ ਜੋ ਕੁਦਰਤੀ ਆਫਤਾਂ ਸਮੇਂ ਲੋਕਾਂ ਦਾ ਹਾਲ ਚਾਲ ਪੁੱਛ ਸਕਣ। ਇਸਤਰੀ ਵਿੰਗ ਚੋਂ ਬਠਿੰਡਾ ਜ਼ਿਲ੍ਹੇ 'ਚੋ ਮਲਕੀਤ ਕੌਰ ਤੇ ਰੀਟਾ ਨੇ ਸਭ ਤੋਂ ਵੱਧ ਕਾਲਾਂ ਕੀਤੀਆਂ।
ਹਲਕਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਹਲਕਾ ਬਠਿੰਡਾ ਸ਼ਹਿਰੀ ‘ਆਪ ਦੀ ਕੋਰੋਨਾ ਵਾਰੀਅਰ ਕਾਲਿੰਗ ਕੰਪੇਨ’ ’ਚ ਵਲੰਟੀਅਰਾਂ ਤੇ ਅਹੁਦੇਦਾਰਾਂ ਦੀ ਮਿਹਨਤ ਸਦਕਾ 16205 ਕਾਲਾਂ ਕਰਕੇ ਬਠਿੰਡਾ ਲੋਕ ਸਭਾ ਹਲਕੇ ਵਿੱਚੋਂ ਦੂਜੇ ਸਥਾਨ 'ਤੇ ਰਿਹਾ। ਇਸ ਤੋਂ ਇਲਾਵਾ ਹਰ ਪਾਸਿਓਂ ਗਰੀਨ ਹਾਊਸ ਵਿੱਚ ਰਹਿਕੇ ਬਾਜੀ ਮਾਰੀ ਹੈ ਜੋ ਕਿ ਮਾਣ ਵਾਲੀ ਗੱਲ ਹੈ।