ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 4 ਜੂਨ 2020 - ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਕ੍ਰਾਂਤੀਕਾਰੀ ਵੱਲੋ ਬਿਜਲੀ ਬਿੱਲ 2020 ਰਾਹੀਂ ਕਿਸਾਨਾਂ ਦੀਆਂ ਮੋਟਰਾਂ ਤੇ ਬਿਜਲੀ ਬਿਲ ਲਾਓੁਣ ਅਤੇ ਲਾਕਡਾਓੂਨ ਦਾ ਵਾਧਾ ਰੱਦ ਕਰਕੇ ਲਾਕਡਾਓੂਨ ਦੌਰਾਨ ਦੇ ਘਰੇਲੂ ਬਿਜਲੀ ਬਿਲ ਮੁਆਫ ਕਰਨ ਸਮੇਤ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸਨ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਲਾਲ ਸਿੰਘ ਗੋਲੇਵਾਲਾ ਨੇ ਕਿਹਾ ਕੇ ਕੈਪਟਨ ਵੱਲੋ ਕਹਿਣਾ ਕੇ ਮੋਟਰਾਂ ਤੇ ਬਿਲ ਨਹੀ ਲਾਏ ਜਾਣਗੇ ਗੁੰਮਰਾਹਕੁੰਨ ਹੈ ਕਿਉਂਕਿ ਬਿਜਲੀ ਬਿਲ 2020 ਨੇ ਸੂਬਿਆਂ ਦੇ ਬਿਜਲੀ ਬਾਰੇ ਸਾਰੇ ਅਧਿਕਾਰ ਖੋਹ ਲਏ ਨੇ। ਕਿਸਾਨ ਆਗੂਆਂ ਕਿਹਾ ਕਿ ਲਾਕਡਾਓੂਨ ਦਾ ਸਰਕਾਰ ਨੇ ਕਿਸਾਨ ਵਿਰੋਧੀ ਫੈਸਲੇ ਲੈਣ ਲਈ ਪੂਰਾ ਫਾਇਦਾ ਚੁੱਕਿਆ ਹੈ ਅਤੇ ਅਨਾਜ ਦੀ ਸਰਕਾਰੀ ਖਰੀਦ ਤੋਂ ਹੱਥ ਪਿੱਛੇ ਖਿਚ ਕੇ ਕਿਸਾਨੀ ਨੂੰ ਜੋ ਕਾਰਪੋਰੇਟ ਘਰਾਣਿਆਂ ਅੱਗੇ ਸੁੱਟਣ ਦਾ ਫੈਸਲਾ ਲਿਆ ਇਸ ਤੇ ਕਿਸਾਨੀ ਆਰ ਪਾਰ ਦਾ ਸੰਘਰਸ਼ ਕਰੇਗੀ।
ਉਹਨਾਂ ਕਿਹਾ ਕੇ ਲ਼ੌਕਡਾਓੂਨ ਦੌਰਾਨ ਦੁੱਧ, ਸਬਜੀਆਂ ਤੇ ਪੋਲਟਰੀ ਓੁਤਪਾਦਕਾਂ ਦਾ ਭਾਰੀ ਨੁਕਸਾਨ ਹੋਇਆ ਹੈ।ਇਹਨਾਂ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋ ਰਾਹਤ ਪੈਕਜ ਫੌਰੀ ਐਲਾਨਿਆ ਜਾਵੇ। ਕਿਸਾਨ ਆਗੂਆਂ ਕਿਹਾ ਕੇ ਜਦੋਂ ਤੇਲ ਕੰਪਨੀਆਂ ਦਾ ਨਿੱਜੀਕਰਨ ਕੀਤਾ ਗਿਆ ਸੀ ਤਾਂ ਹਾਕਮਾ ਕਿਹਾ ਕੇ ਤੇਲ ਦੀਆਂ ਕੀਮਤਾਂ ਕੌਮਾਂਤਰੀ ਮੰਡੀ ਨਾਲ ਜੋੜ ਦਿੱਤੀਆਂ ਨੇ ਪਰ ਹੁਣ ਜਦੋਂ ਕੌਮਾਂਤਰੀ ਬਾਜਾਰ ਚ ਤੇਲ ਸਸਤਾ ਹੋ ਗਿਆ ਤਾਂ ਓੁਲਟਾ ਤੇਲ ਹੋਰ ਮਹਿੰਗਾ ਕੀਤਾ ਜਾ ਰਿਹਾ ਹੈ ਜਦੋਂਕਿ ਹਵਾਈ ਜਹਾਜਾਂ ਨੂੰ 22 ਰੂਪੈ ਲੀਟਰ ਡੀਜਲ ਰਾਹੀਂ ਗੱਫੇ ਦਿੱਤੇ ਜਾ ਰਹਨ ਜਿਸ ਦੇ ਅਸਲ ਹੱਕਦਾਰ ਦੇਸ਼ ਦੇ ਅੰਨਦਾਤਾ ਕਿਸਾਨ ਹਨ ਜਿੰਨਾਂ ਨੂੰ ਓੁਸੇ ਭਾਅ ਤੇ ਹੀ ਡੀਜਲ ਮਿਲਣਾ ਚਾਹੀਦਾ ਹੈ।
ਕਿਸਾਨ ਆਗੂਆਂ ਕਿਹਾ ਕੇ ਲਿਮਟਾਂ ਦੀ ਓੁਗਰਾਹੀ ਸਾਲ ਲਈ ਅੱਗੇ ਪਾਈ ਜਾਵੇ ਤੇ ਸਾਲ ਦਾ ਵਿਆਜ ਮਾਫ ਕਰਨ ਨਾਲ ਛੋਟੀ ਕਿਸਾਨੀ ਦੇ ਕਰਜੇ ਵੀ ਮਾਫ ਕੀਤੇ ਜਾਣ। ਆਗੂਆਂ ਕਿਹਾ ਕੇ ਵਿਸ਼ੇਸ਼ ਟਰੇਨਾਂ ਚਲਾ ਕੇ ਦੂਜੇ ਸੂਬਿਆਂ ਤੋ ਲੇਬਰ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਵੇਲੇ ਸਮੱਸਿਆ ਨਾ ਆਵੇ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਗੁਰਜੋਤ ਡੋਡ,ਜਸਕਰਨ ਸੰਗਰਾਹੂਰ ਤੇ ਗੁਰਮੀਤ ਸੰਗਰਾਹੂਰ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸਾਥੀ ਸੂਰਜਭਾਨ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਅਧਿਕਾਰੀਆਂ ਨੂੰ ਵੀ ਸੌਪਿਆਂ।