ਮਨਿੰਦਰਜੀਤ ਸਿੱਧੂ
- 12 ਜਨਤਕ ਜਥੇਬੰਦੀਆਂ ਦੇ ਸੱਦੇ ਤੇ ਐਸ.ਡੀ.ਐਮ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ
ਜੈਤੋ, 4 ਜੂਨ 2020 - ਮੋਦੀ ਸਰਕਾਰ ਦੇ ਵਿਰੋਧ ਵਿੱਚ 12 ਜਨਤਕ ਜਥੇਬੰਦੀਆਂ ਵੱਲੋਂ ਐਸ.ਡੀ.ਐਮ ਦਫਤਰ ਜੈਤੋ ਅੱਗੇ ਰੋਸ ਧਰਨਾ ਦੇਣ ਤੋਂ ਉਪਰੰਤ ਐਸ.ਡੀ.ਐਮ ਜੈਤੋ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਠੇਕਾ ਮੁਲਾਜ਼ਮ ਸ਼ੰਘਰਸ਼ ਕਮੇਟੀ ਦੇ ਸਰਕਲ ਪ੍ਰਧਾਨ ਇਕਬਾਲ ਸਿੰਘ ਪੂਹਲਾ, ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਕੋਟਕਪੂਰਾ ਦੇ ਪ੍ਰਧਾਨ ਨਿਰਮਲ ਸਿੰਘ ਜਿਉਣ ਵਾਲਾ,ਬਲਾਕ ਜੈਤੋ ਦੇ ਪ੍ਰਧਾਨ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ,ਬਸੰਤ ਸਿੰਘ ਮਾਨ ਰੋੜੀ ਕਪੂਰਾ, ਅਤੇ ਨਛੱਤਰ ਸਿੰਘ ਰਣ ਸਿੰਘ ਵਾਲਾ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਪਾਲ ਸਿੰਘ ਨੰਗਲ, ਬਲਾਕ ਜੈਤੋ ਪ੍ਰਧਾਨ ਅੰਗਰੇਜ਼ ਸਿੰਘ (ਗੋਰਾ ਮੱਤਾ), ਕਰਮਜੀਤ ਸਿੰਘ ਸੇਵੇਵਾਲਾ,ਪੀ.ਐਸ.ਯੂ ਸ਼ਹੀਦ ਰੰਧਾਵਾ ਦੇ ਪ੍ਰਧਾਨ ਰਵਿੰਦਰ ਸਿੰਘ ਸੇਵੇਵਾਲਾ, ਡੀ.ਟੀ.ਐਫ ਵੱਲੋਂ ਸ਼ਤੀਸ਼ ਭੂੰਦੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸੰਕਟ ਦੇ ਮੂੰਹ ਵਿੱਚ ਆਏ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਹੋਰ ਸੰਕਟ ਵੱਲ ਧੱਕਣ ਦੇ ਫੈਸਲੇ ਲਏ ਜਾ ਰਹੇ ਹਨ।
ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਆਰਥਿਕ ਅਤੇ ਜਮਹੂਰੀ ਹੱਕ ਖੋਹਣ ਦੇ ਲਈ ਇਹ ਹਮਲਾ ਗੁੰਮਰਾਹਕੁੰਨ ਰਾਹਤ ਪੈਕੇਜ ਦੇ ਨਾਂ ਹੇਠ ਕੀਤਾ ਗਿਆ ਹੈ। ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਦੋਖੀ ਸੋਧਾਂ ਕਰਕੇ ਗੰਭੀਰ ਸੰਕਟ ਵਿੱਚ ਫਸੇ ਕਿਰਤੀਆਂ ਨੂੰ ਸਰਮਾਏਦਾਰਾਂ ਦੀ ਹੋਰ ਤਿੱਖੀ ਲੁੱਟ ਦਾ ਸ਼ਿਕਾਰ ਬਣਾ ਦਿੱਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਆਪਣੇ ਘਰਾਂ ਤੱਕ ਪਹੁੰਚਣਾ ਚਾਹੁੰਦੇ ਪ੍ਰਵਾਸੀ ਮਜ਼ਦੂਰਾਂ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ।ਨਿੱਜੀ ਹਸਪਤਾਲਾਂ ਨੂੰ ਸਰਕਾਰੀ ਹੱਥਾਂ ਵਿੱਚ ਲੈ ਕੇ ਸਮੁੱਚੇ ਸਿਹਤ ਢਾਂਚੇ ਦਾ ਵਿਸਥਾਰ ਕੀਤਾ ਜਾਵੇ। ਮਨਰੇਗਾ ਦੇ ਕੰਮ ਦੀਆਂ ਦਿਹਾੜੀਆਂ ਵਧਾ ਕੇ 200 ਦਿਨ ਦਾ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਦੇ 500 ਰੁਪਏ ਕੀਤੇ ਜਾਣ ਦੀ ਮੰਗ ਕੀਤੀ। ਸਾਰੇ ਖੇਤਰਾਂ ਦੇ ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ।
ਉਹਨਾਂ ਬਿਜਲੀ ਐਕਟ 2020 ਰੱਦ ਕਰਕੇ ਬਿਜਲੀ ਬੋਰਡ ਐਕਟ 1948 ਬਹਾਲ ਕਰਨ ਦੀ ਮੰਗ ਕੀਤੀ। ਉਹਨਾਂ ਕੇਂਦਰ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਖੁੱਲੀ ਮੰਡੀ ਵਿੱਚ ਫਸਲ ਵੇਚਣ ਦੇ ਪਾਸ ਕੀਤੇ ਗਏ ਮਤੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਮਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਕੇਂਦਰ ਵੱਲੋਂ ਝੋਨੇ ਦੇ ਰੇਟ ਵਿੱਚ 53 ਰੁਪਏ ਦੇ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਰੱਦ ਕੀਤਾ ਅਤੇ ਘੱਟੋ ਘੱਟ ਰੇਟ 3000 ਤੋਂ ਉੱਪਰ ਕਰਨ ਦੀ ਮੰਗ ਕੀਤੀ। ਇਸ ਮੌਕੇ ਨੱਥਾ ਸਿੰਘ ਰੋੜੀਕਪੂਰਾ, ਲਾਭ ਸਿੰਘ ਖਾਲਸਾ ਰੋੜੀਕਪੂਰਾ, ਬਲਦੇਵ ਸਿੰਘ ਮੱਤਾ, ਨਾਜਰ ਸਿੰਘ ਮੱਤਾ, ਦਿਲਬਾਗ ਸਿੰਘ, ਮੰਦਰ ਸਿੰਘ ਸਰਾਵਾਂ, ਤਾਰਾ ਸਿੰਘ ਰੋੜੀਕਪੂਰਾ, ਗੁਰਚਰਨ ਸਿੰਘ ਵਾਂਦਰ, ਰੂਪ ਸਿੰਘ, ਰਵਿੰਦਰ ਸਿੰਘ ਸੇਢਾ ਸਿੰਘ ਵਾਲਾ, ਹਰਵਿੰਦਰ ਸਿੰਘ ਕੋਠੇ ਸਰਾਵਾਂ, ਗੁਰਲਾਲ ਸਿੰਘ ਗੁਰੂ ਕੀ ਢਾਬ, ਮਹਿਮਾ ਸਿੰਘ ਗੁਰੂ ਕੀ ਢਾਬ, ਭੋਲਾ ਸਿੰਘ ਅਤੇ ਜੱਗੀ ਸਿੰਘ ਜੈਤੋ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।