ਅਸ਼ੋਕ ਵਰਮਾ
ਬਠਿੰਡਾ, 4 ਜੂਨ 2020 - ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਬਠਿੰਡਾ ਵੱਲੋਂ ਕੋਵਿਡ-19 ਦੇ ਪ੍ਰਭਾਵ ਨੂੰ ਵੇਖਦੇ ਹੋਏ ਡਿਪਟੀ ਡਾਇਰੈਕਟਰ ਰਮੇਸ਼ ਚੰਦਰ ਖੁੱਲਰ ਨੇ ਦੱਸਿਆ ਕਿ ਦਫਤਰ ਵੱਲੋਂ ਪ੍ਰਾਰਥੀਆਂ ਦੀ ਆਨਲਾਇਨ ਕੌਸ਼ਲਿੰਗ ਕੀਤੀ ਜਾ ਰਹੀ ਹੈ। ਅੰਕੁਰਵੀਰ ਅਰੋੜਾ ਵੱਲੋਂ ਡਿਜੀਟਲ ਮਾਧਿਅਮ ਰਾਹੀਂ ਪ੍ਰਾਰਥੀਆਂ ਨੂੰ ਵੱਖੋ-ਵੱਖਰੇ ਕੈਰੀਅਰ ਚੁਣਨ ਦੇ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ।
ਬਿਊਰੋ ਦੇ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਬੇਰੋਜਗਾਰਾ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਨਾਲ ਜੁੜੀਆਂ ਕੰਪਨੀਆਂ ਨਾਲ ਟਾਈ ਅਪ ਕਰਕੇ ਵੱਖੋ-ਵੱਖਰੀਆਂ ਅਸਾਮੀਆਂ ਦੀ ਸਿਰਜਣਾ ਕੀਤੀ ਗਈ ਹੈ, ਜਿਸ ਅਧੀਨ ਉਸਾਰੀ ਦੇ ਕੰਮਾਂ ਲਈ ਵੱਖ-ਵੱਖ ਕੰਪਨੀਆਂ ਦੁਆਰਾ ਵੈਲਡਰ, ਰਾਜ ਮਿਸਤਰੀ, ਕਾਰਪੇਂਟਰ, ਪੇਂਟਰ, ਸਟੀਲਵਾਈਡਰ, ਇਲੈਕਟ੍ਰੀਸਿਅਨ, ਗਰਾਇਡਰ, ਗੈਸ ਕਟਰ, ਰਿਗਰ, ਪਾਇਪ ਫਿਟਰ, ਫਿਟਰ, ਖਲਾਸੀ, ਮਿਲਫਿਟਰ, ਹੈਲਪਰ, ਸਿਵਲ ਵਰਕਰ ਅਤੇ ਅਨਸਕਿਲਿਡ ਵਰਕਰ ਦੀ ਜਰੂਰਤ ਹੈ। ਇਹਨਾਂ ਅਸਾਮੀਆਂ ਲਈ ਚਾਹਵਾਨ ਪ੍ਰਾਰਥੀ ਆਪਣਾ ਬਾਇਓਡਾਟਾ ਈਮੇਲ ਆਈ.ਡੀ. ੍ਰghargharrozgar.bti@gmail.com.. ਤੇ ਭੇਜ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 77196-81908 ਤੇ ਸੰਪਰਕ ਕੀਤਾ ਜਾ ਸਕਦਾ ਹੈ।