ਨਾਅਰੇਬਾਜੀ ਕਰਦੇ ਪਨਗਰੇਨ ਕਾਮੇ
ਜਗਦੀਸ਼ ਥਿੰਦ
ਜਲਾਲਾਬਾਦ / ਫਾਜ਼ਿਲਕਾ 5 ਜੂਨ ;
ਪਿਛਲੇ ਅਨੇਕਾਂ ਦਿਨਾਂ ਤੋਂ ਲਗਾਤਾਰ ਕਲਾਸ ਫੋਰ ਯੂਨੀਅਨ ਵੱਲੋਂ ਐਮ ਡੀ ਪਨ ਗਰੈਨ ਦੇ ਖਿਲਾਫ ਰੋਸ਼ ਪਰਦਸ਼ਨ ਕਿੱਤੇ ਜਾ ਰਹੇ ਹਨ ।
ਅੱਜ ਤ੍ਰੈ ਡੀ ਕਲਾਸ ਫੋਰ ਗੋਰਮੇੰਟ ਇਮਪਲਾਐ ਯੂਨੀਅਨ ਸਟੇਟ ਸਬ ਕਮੇਟੀ ਖੁਰਾਕ ਅਤੇ ਸਪਲਾਈ ਵਿਭਾਗ ਦੇ ਸੁਬਾ ਅਡੀਸ਼ਨਲ ਸਕਤਰ ਸੋਹਨ ਲਾਲ ਪੰਛੀ ਵੱਲੋਂ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਕਿ ਨਿਯਮਾਂ ਦੀ ਉਲੰਘਣਾ ਕਰਕੇ ਐਮ ਡੀ ਪਨ ਗਰੈਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਡਿਊਟੀ ਕਰਦੇ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ ।
ਆਗੂਆਂ ਨੇ ਕਿਹਾ ਕਿ
50 ਪ੍ਰਤੀਸ਼ਤ ਸਿਕਓਰਿਟੀ ਗਾਰਡਾਂ ਦੀ ਛਾਂਟੀ ਕਰਕੇ ਨਵੇਂ ਨਾਰਮਜ ਅਨੁਸਾਰ ਡਿਊਟੀਆਂ 12 ਘੰਟੇ ਕਰਕੇ ਕੱਡਿਆ ਜਾ ਰਿਹਾ ਹੈ।
ਅਜਿਹਾ ਕਰ ਕੇ ਚੋਰਾਂ ਨੂੰ ਚੋਰੀ ਕਰਨ ਦਾ ਖੁਦ ਮੌਕਾ ਮੁਹੱਈਆ ਕਰਵਾਇਆ ਜਾ ਰਿਹਾ ਹੈ ।
ਪੰਜਾਬ ਦੇ ਹਰ ਸ਼ਹਿਰਾਂ ਵਿੱਚ 3-4 ਏਕੜ ਵਿੱਚ ਫੈਲੇ ਲਖਾਂ ਕੁਇੰਟਲ ਦੀ ਕਣਕ ਦੀ ਸੁਰਖਿਆ ਲਾਈ ਇਕ ਸ਼ਿਫਟ ਵਿਚ ਇਕ ਕਰਮਚਾਰੀ ਅਤੇ ਕੁਲ 4 ਕਰਮਚਾਰੀ ਵੀ ਲਾਏ ਜਾ ਰਹੇ ਹਨ।ਜਦੋ ਕਿ 1997 ਦੇ ਨਾਰਮਜ ਅਨੁਸਾਰ 10 ਕਰਮਚਾਰੀ ਡਿਊਟੀ ਕਰਦੇ ਸਨ। ਓਹਨਾ ਦੱਸਿਆ ਕਿ ਨਵੇ ਨਾਰਮਜ ਅਨੁਸਾਰ ਡਿਊਟੀ 12 ਘੰਟੇ ਬਣਦੀ ਹੈ ਜੋ ਕਿ ਬਿਲਕੁਲ ਪ੍ਰਵਾਨ ਨਹੀ ਕੀਤੀ ਜਾਵੇਗੀ । ਰੈਗੂਲਰ ਕੀਤੇ ਪੀ ਆਰ ਚੌਕੀਦਾਰਾਂ ਨੂੰ ਦੂਰ ਦਰੇਡੇ ਬਦਲ ਕਿ ਘਰੋਂ ਬੇਘਰ ਕਰਕੇ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਵਿਚ ਧੱਕਿਆ ਜਾ ਰਿਹਾ ਹੈ। ਨੌਕਰੀ ਦੌਰਾਨ ਸਵਰਗ ਸਧਾਰ ਗਏ ਕਰਮਚਾਰੀਆਂ ਦੇ ਵਾਰਿਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀਆਂ ਨਹੀ ਦਿੱਤੀਆ ਗਈਆਂ ।
ਕਈ ਸੇਵਾ ਮੁਕਤ ਆਰਜ਼ੀ ਪੀ ਆਰ ਚੌਕੀਦਾਰਾਂ ਨੂੰ ਪੈਨਸ਼ਨਾਂ ਨਹੀ ਦਿੱਤੀਆ ਗਈਆਂ । ਰੈਗੂਲਰ ਕੀਤੇ ਚੌਕੀਦਾਰਾਂ ਨੂੰ ਜੀ ਪੀ ਅੈਫ ਨੰਬਰ ਅਲਾਟ ਨਹੀ ਕੀਤੇ ਜਾ ਰਹੇ।
ਦੀ ਕਲਾਸ ਫੋਰ ਗੋਵੇਰਮੇਨਟ ਏਮਪਲੋਇਏਸ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਸੋਹਨ ਲਾਲ ਪੰਛੀ ਅਡੀਸ਼ਨਲ ਸਕਤਰ ਪੰਜਾਬ ਤੋਂ ਇਲਾਵਾ ਜਨਰਲ ਸਕਤਰ ਹਰੀਸ਼ ਕੁਮਾਰ ਸੋਨੀ , ਸੱਕਤਰ ਓਮ ਪ੍ਰਕਾਸ਼ ਚੇਅਰਮੈਨ ਅਨਿਲ ਕੁਮਾਰ ਦੋਢਾ , ਕਸ਼ਮੀਰ ਸਿੰਘ ਜਲਾਲਾਬਾਦ , ਸਿਕਓਰਿਟੀ ਗਾਰਡ ਰਵੀ ਕੁਮਾਰ, ਵਰਿੰਦਰ ਮੋਨੂੰ , ਪ੍ਰੇਮ ਕੁਮਾਰ ਹਸ਼ਮਤ, ਨੋਨੀ ਆਦਿ ਨੇ ਅਹਿਦ ਲਿਆ ਕਿ ਰਣਜੀਤ ਸਿੰਘ ਰਾਣਵਾਂ ਪੰਜਾਬ ਪ੍ਰਧਾਨ ਵੱਲੋ ਵਿਢੇ ਤਿੱਖੇ ਸੰਘਰਸ਼ ਦਾ ਸਮਰਥਨ ਕਰਦਿਆਂ ਸਰਕਾਰ ਖਿਲਾਫ ਹਰ ਐਕਸ਼ਨ ਦਾ ਸਾਥ ਦਿੱਤਾ ਜਾਵੇਗਾ।